Home » ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਚੀਫ ਸੈਕਟਰੀ ਨਾਲ ਮੀਟਿੰਗ ਤੇ ਹੋਏ ਫੈਸਲੇ ਤਹਿਤ ਸਮੁਚੇ ਧਰਨੇ ਕੀਤੇ ਮੁਲਤਵੀ

ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਚੀਫ ਸੈਕਟਰੀ ਨਾਲ ਮੀਟਿੰਗ ਤੇ ਹੋਏ ਫੈਸਲੇ ਤਹਿਤ ਸਮੁਚੇ ਧਰਨੇ ਕੀਤੇ ਮੁਲਤਵੀ

ਸਰਕਾਰ ਨੇ ਮੰਗਾਂ ਲਾਗੂ ਨਾ ਕੀਤੀਆਂ ਤਾਂ ਮੁੜ ਸੰਘਰਸ਼ ਉਲੀਕੇ ਜਾਣਗੇ : ਵਾਹਿੰਦਪੁਰੀ/ਕਾਠਗੜ੍ਹ

by Rakha Prabh
59 views

ਚੰਡੀਗੜ੍ਹ, 9 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਮੁੱਖ ਸਕੱਤਰ ਨਾਲ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਪ੍ਰਧਾਨ ਮੱਖਣ ਸਿੰਘ ਵਹਿਦਪੁਰੀ ਅਤੇ ਸੂਬਾ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ ਦੀ ਅਗਵਾਈ ਹੇਠ ਵਫ਼ਦ ਮਿਲਿਆ। ਇਸ ਮੌਕੇ ਵਫ਼ਦ ਵਿਚ ਸੀਨੀਅਰ ਆਗੂ ਬਲਜਿੰਦਰ ਸਿੰਘ ਤਰਨਤਾਰਨ, ਹਰਪ੍ਰੀਤ ਜਰੇਵਾਲ,ਦਰਸਨ ਸਿੰਘ,ਬਲਰਾਜ ਸਿੰਘ ਮੌੜ,ਸੁੱਖਮਿੰਦਰਜੀਤ ਗਿੱਲ ਆਦਿ ਹਾਜ਼ਰ ਸਨ। ਇਸ ਮੌਕੇ ਜਲ ਸਪਲਾਈ ਦੇ ਮੁੱਖ ਸਕੱਤਰ ਤੋ ਇਲਾਵਾ, ਐਚ ਓ ਡੀ ਮੋਹਾਲੀ,,ਡਿਪਟੀ ਡੈਰਾਇਕਟਰ ਪਟਿਆਲਾ,ਚੀਫ ਇੰਜੀਨੀਅਰ ਪਟਿਆਲਾ ਤੋਂ ਇਲਾਵਾਂ ਕੲੀ ਹੋਲ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਇਸ ਸਬੰਧੀ ਸੂਬਾ ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਚੰਗੇ ਮਹੋਲ ਵਿੱਚ ਕੀਤੀ ਗੲੀ ਅਤੇ ਕਈ ਮੰਗਾ ਤੇ ਸਹਿਮਤੀ ਬਣੀ ਜਿਨ੍ਹਾਂ ਨੂੰ ਬਹੁਤ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦਰਜਾ ਚਾਰ ਮੁਲਾਜ਼ਮਾਂ ਦੀ ਪਰਮੋਸਨ ਟੈਸਟ ਸਿਲੈਬਸ ਮੁਤਾਬਕ ਨਹੀ ਲਿਆ ਗਿਆ ਉਹਨਾਂ ਦਾ ਟੈਸਟ ਦੂਬਾਰਾ ਜਲਦ ਲਿਆ ਜਾਵੇਗਾ, ਮਿਰਤਕ ਮੁਲਾਜ਼ਮਾਂ ਦੇ 22 ਕੇਸਾਂ ਦੇ ਆਰਡਰ ਇਸ ਮਹੀਨੇ ਵਿੱਚ ਕਰਨ , 10 ਕੇਸ ਅਰਨਿੰਗ ਮੈਂਬਰ ਜਿੰਨਾ ਨੂੰ ਪ੍ਰਵਾਨਗੀ ਇੱਕ ਹਫਤੇ ਵਿੱਚ ਦੇਣ
ਅਤੇ ਠੇਕਾ ਕਰਮਚਾਰੀ , ਆਊਟਸੋਰਸ ਕਾਮਿਆ ਦੀ ਤਨਖਾਹ ਦੇ ਵੱਧੇ ਹੋਏ ਰੇਟਾ ਦੀ ਪ੍ਰਵਾਨਗੀ ਜਨਵਰੀ ਮਹੀਨੇ ਵਿੱਚ ਦੇਣ ਦਾ ਭਰੋਸਾ ਪ੍ਰਗਟਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀ ਅਚਨਚੇਤ ਛੁੱਟੀ,ਕਮਾਈ ਛੁੱਟੀ, ਐਨ ਓ ਸੀ ,ਐਕਸ ਇੰਡੀਆ ਲੀਵ ਆਦਿ ਹੇਠਲੇ ਪੱਧਰ ਤੇ ਕਰ ਦਿਤੀਆ ਹਨ ਅਤੇ ਬਦਲੀਆ ਦੀਆਂ ਪਾਵਰਾ ਸਰਕਲ ਡੀ ਡੀ ਓ ਪੱਧਰ ਤੇ ਮਹੀਨੇ ਦੇ ਅੰਦਰ ਅੰਦਰ ਕਰ ਦਿਤੀਆਂ ਜਾਣਗੀਆ। ਉਨ੍ਹਾਂ ਕਿਹਾ ਕਿ
5,6162 ਰਿੱਟ ਪਟੀਸ਼ਨ ਦਾ ਬਕਾਇਆ, ਜਿਨਾਂ ਡਵੀਜਨਾਂ ਦੀਆਂ ਡਿਮਾਡਾ ਹੈਡ ਆਫਿਸ ਪਹੁੰਚ ਗੲੀਆ ਹਨ ਉਹ ਫੰਡ ਐਲੋਗੇਟ ਕਰ ਦਿਤੇ ਗੲੇ ਹਨ,
ਦਰਜਾ ਤਿੰਨ ਤੇ ਦਰਜਾ ਚਾਰ ਦੇ ਸਰਵਿਸਿਜ਼ ਰੂਲਾਂ ਵਿੱਚ ਸੋਧ ਕਰਾਉਣ ਲੲੀ ਜੱਥੇਬੰਦੀ ਵੱਲੋਂ ਮੁੱਖ ਦਫਤਰ ਪਟਿਆਲਾ ਨੂੰ ਪੱਤਰ ਭੇਜੀਆਂ ਗਿਆ ਜੋ ਜਲਦੀ ਹਲ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ 15 ਅਤੇ 6 ਪ੍ਰਤੀਸਤ ਕੋਟੇ ਅਧੀਨ ਪ੍ਰਮੋਟ ਪੀ ਓ ਜੇ ਈ ਦੇ ਆਰਡਰ ਮਹੀਨੇ ਦੇ ਅੰਦਰ ਅੰਦਰ ਕਰ ਦਿੱਤੇ ਜਾਣਗੇ ਅਤੇ ਬਦਲੀਆ ਦੀਆ ਜੋ ਅਰਜੀਆ ਹੈਡ ਆਫਿਸ ਵਿੱਚ ਆਈਆ ਹਨ ਮੁੱਖ ਸਕੱਤਰ ਵੱਲੋਂ ਹੈਡ ਆਫਿਸ ਦੇ ਅਧਿਕਾਰੀਆ ਨੂੰ ਹਦਾਇਤਾ ਜਾਰੀ ਕਰ ਦਿਤੀਆਂ ਗਈਆਂ ਹਨ ਅਤੇ ਜਲਦੀ ਕੀਤੀਆਂ ਜਾਣਗੀਆਂ,ਜਿਹੜੇ ਕਰਮਚਾਰੀ ਡੈਥ ਕੈਸ ਤੇ ਲੱਗੇ ਹਨ ਉਨ੍ਹਾਂ ਪ੍ਰਮੋਸ਼ਨਾਂ ਪੀਰੀਅਡ ਕਲੀਅਰ ਹੋਣ ਤੇ ਕੋਈ ਦੇਰੀ ਨਾ ਕੀਤੀ ਜਾਵੇ ਦੀਆਂ ਹਦਾਇਤਾਂ ਜਾਰੀ ਕੀਤੀਆਂ ਗੲੀਆ ਹਨ। ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਅਤੇ ਸੂਬਾ ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਨੇ ਦੱਸਿਆ ਕਿ ਮੀਟਿੰਗ ਦੌਰਾਨ ਹੋਏ ਫੈਸਲੇ ਅਨੁਸਾਰ ਜੱਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਮੰਗ ਦੇ ਹੱਲ ਹੋਣ ਤੱਕ 10 ਜਨਵਰੀ ਤੋ 15 ਜਨਵਰੀ 2025 ਤੱਕ ਡਵੀਜਨ ਪੱਧਰੀ ਅਤੇ 22 ਜਨਵਰੀ 2025 ਦੇ ਸੂਬਾ ਪੱਧਰੀ ਧਰਨੇ ਦੇਣ ਦੇ ਸਮੁੱਚੇ ਪ੍ਰੋਗਰਾਮ ਮੁਲਤਵੀ ਕੀਤੇ ਗਏ ਹਨ।

Related Articles

Leave a Comment