Home ਦੇਸ਼ ਵਿਸ਼ਵ ਸੂਫੀ ਸੰਤ ਸਮਾਜ ਤੇ ਯੂਥ ਵਿੰਗ ਵੱਲੋਂ ”ਹੱਸਦਾ ਪੰਜਾਬ ਵੱਸਦਾ ਪੰਜਾਬ” ਸਮਾਗਮ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਰੱਦ

ਵਿਸ਼ਵ ਸੂਫੀ ਸੰਤ ਸਮਾਜ ਤੇ ਯੂਥ ਵਿੰਗ ਵੱਲੋਂ ”ਹੱਸਦਾ ਪੰਜਾਬ ਵੱਸਦਾ ਪੰਜਾਬ” ਸਮਾਗਮ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਰੱਦ

ਸੂਫੀ ਸੰਤ ਸਮਾਜ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਉਣ ਲਈ ਅਵਾਜ਼ ਦੁਬਾਉਣਾ ਘਿਨਾਉਣੀ ਹਰਕਤ: ਬਾਬਾ ਦੀਪਕ ਸ਼ਾਹ

by Rakha Prabh
8 views

ਫਿਰੋਜ਼ਪੁਰ/ਜ਼ੀਰਾ,  21 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ ) :- ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਅਤੇ ਯੂਥ ਵਿੰਗ ਵੱਲੋਂ “ਹੱਸਦਾ ਪੰਜਾਬ ਵੱਸਦਾ ਪੰਜਾਬ” ਸੰਧੂ ਪੈਲੇਸ ਮੱਖੂ ਰੋਡ ਜ਼ੀਰਾ ਵਿਖੇ ਹੋਣ ਜਾ ਰਹੇ ਸਮਾਗਮ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੂੰ ਕਿਸੇ ਗਰੁੱਪ ਵਿੱਚ ਆਈ ਪੋਸਟ ਵਿੱਚ ਵਿਸਫ ਸੂਫ਼ੀ ਸੰਤ ਸਮਾਜ ਵੱਲੋਂ ਗੈਰ ਸਮਾਜਿਕ ਵਿਅਕਤੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਸ ਕਰਕੇ ਸਮਾਗਮ ਰੱਦ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਦੇ ਪ੍ਰਧਾਨ ਬਾਬਾ ਦੀਪਕ ਸ਼ਾਹ ਅਤੇ ਜੋਨਲ ਚੇਅਰਮੈਨ ਬਾਬਾ ਪਰਮਜੀਤ ਸਿੰਘ ਲੰਗੇਆਣਾ, ਯੂਥ ਆਗੂ ਨਿਰਮਲ ਭਾਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਸੂਫੀ ਸੰਤ ਸਮਾਜ ਵੱਲੋਂ ਪੰਜਾਬ ਭਰ ਵਿੱਚ ਨਸ਼ਿਆਂ ਦੇ ਛੇਵੇਂ ਦਰਿਆ ਦੀ ਦਲ ਦਲ ਵਿੱਚ ਗੁਆਚੀ ਨੌਜਵਾਨੀ ਨੂੰ ਬਚਾਉਣ ਲਈ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਸਮਾਗਮ ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੇ ਸੰਤ ਸਮਾਜ ਨਾਲ ਜੋ ਹਰਕਤ ਕੀਤੀ ਹੈ ਪ੍ਰਮਾਤਮਾ ਉਸ ਉਸਦੇ ਇਸ ਕਰਮ ਦੀ ਸਜ਼ਾ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਸੰਸਥਾ ਨਿਰੋਲ ਧਾਰਮਿਕ ਸੰਸਥਾ ਹੈ ਅਤੇ ਇਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਸਮਾਜ ਵਿਰੋਧੀ ਅਨਸਰਾਂ ਨਾਲ ਕੋਈ ਸਬੰਧ ਨਹੀ ਹੈ। ਉਨ੍ਹਾਂ ਭਰੇ ਮਨ ਕਿਹਾ ਕਿ ਦੋ ਹਜ਼ਾਰ ਤੋਂ ਵੱਧ ਭਗਤਾਂ ਦੇ ਆਉਣ ਦਾ ਅਨੁਮਾਨ ਸੀ ਜਿਨ੍ਹਾਂ ਲਈ ਲੰਗਰ ਪ੍ਰਸ਼ਾਦਾ ਬਣ ਕੇ ਤਿਆਰ ਸੀ ਜੋ ਕਿਸੇ ਦੇ ਨਸੀਬ ਵਿੱਚ ਨਹੀ ਹੋਇਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ਵ ਸੂਫੀ ਸੰਤ ਸਮਾਜ ਦੇ ਸੂਬਾ ਸਕੱਤਰ ਬਾਬਾ ਸ਼ਿੰਗਾਰ ਸਿੰਘ, ਬਾਬਾ ਗੁਰਦੀਪ ਸਿੰਘ ਚੇਅਰਮੈਨ ਸੁਲਤਾਨਪੁਰ,ਨਿਰਮਲ ਭਾਉ ਚੇਅਰਮੈਨ ਯੂਥ ਵਿੰਗ, ਮਹੰਤ ਨਰਿੰਦਰਪਾਲ ਸ਼ਰਮਾ, ਜਸਪਾਲ ਸਿੰਘ ਪੰਨੂੰ ਚੇਅਰਮੈਨ, ਬਾਬਾ ਸੋਮਨਾਥ ਸਿੱਧੂ, ਬਾਬਾ ਨਜਿੰਦਰ ਪਾਲ ਸ਼ਰਮਾ, ਬਾਬਾ ਪਰਮਿੰਦਰ ਸਿੰਘ, ਸਾਈ ਗੁਲਸ਼ਨ, ਨਰਿੰਦਰ ਜੱਗਾ, ਮਹੰਤ ਬਲਦੇਵ ਦਾਸ ਫਰੀਦਕੋਟ , ਦੀਪ ਸਿੰਘ , ਗੁਰਲਾਲ ਰੂਹਾਨੀ, ਜਗਜੀਤ ਸਿੰਘ ,ਬਾਬਾ ਗੁਰਦੀਪ ਸਿੰਘ, ਡਾ ਪਰਮਜੀਤ ਸਿੰਘ, ਸੇਵਕ ਇੰਦਰਪ੍ਰੀਤ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ ,ਰਾਜਨ ਪੱਟੀ,ਸਿੱਧਪੀਠ ਮਾਂ ਕਾਲਕਾ ਧਾਮ ਮੰਦਰ ਜ਼ੀਰਾ ਦੇ ਪ੍ਰਧਾਨ ਪਵਨ ਕੁਮਾਰ ਲੱਲੀ, ਬਾਬਾ ਲੱਖਾ ਸਿੰਘ ਆਦਿ ਹਾਜ਼ਰ ਸਨ।

Related Articles

Leave a Comment