ਪਿੰਡ ਦੀ ਨੁਹਾਰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ: ਚੰਦ ਸਿੰਘ ਗਿੱਲ
ਸੁਵਾਮੀ ਸ਼ੰਕਰਪੁਰੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 14 ਅਗਸਤ ਨੂੰ ਅਰੰਭ: ਸੁਖਦੇਵ ਬਿੱਟੂ ਵਿੱਜ
ਜ਼ੀਰਾ/ਫਿਰੋਜਪੁਰ 7 ਅਗਸਤ (ਗੁਰਪ੍ਰੀਤ ਸਿੰਘ ਸਿੱਧੂ ) ਮਹਾ ਮੰਡਲੇਸ਼ਵਰ 1008 ਸੁਆਮੀ ਸ਼ੰਕਰਾਪੁਰੀ ਜੀ ਮਹਾਰਾਜ ਜੀ ਦੈ 201ਵੇਂ ਜਨਮਦਿਨ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਕੈਲੰਡਰ ਜਾਰੀ ਕੀਤਾ ਗਿਆ।ਇਸ ਸਬੰਧੀ ਸੁਵਾਮੀ ਸ਼ੰਕਰਪੁਰੀ ਜੀ ਦੇ ਮੁੱਖ ਅਸਥਾਨ ਸਮਾਧੀ ਸ਼ੰਕਰਾਪੁਰੀ ਧਾਮ ਸਨੇਰ ਰੋਡ ਜ਼ੀਰਾ ਅਤੇ ਸਮਾਧੀ ਦੇ ਮੁੱਖ ਸੰਚਾਲਕ ਮਹਾਮੰਡਲੇਸਵਰ ਸੁਆਮੀ ਕਮਲ ਪੁਰੀ ਜੀ ਦੀ ਅਗਵਾਈ ਹੇਠ ਸਮਾਧੀ ਸ਼ੰਕਰਾਪੁਰੀ ਪਿੰਡ ਸੰਤੂਵਾਲਾ ਵਿਖੇ ਪ੍ਰਬੰਧਕ ਕਮੇਟੀ ਨਾਲ ਅਹਿਮ ਮੀਟਿੰਗ ਕੀਤੀ ਗਈ ਅਤੇ ਸਮਾਗਮਾਂ ਦੇ ਪ੍ਰੋਗਰਾਮ ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਸਵਾਮੀ ਕਮਲਪੁਰੀ ਜੀ ਨੇ ਸੰਗਤਾਂ ਦੇ ਸਨਮੁਖ ਹੁੰਦਿਆਂ ਸਵਾਮੀ ਸ਼ੰਕਰਪੁਰੀ ਜੀ ਦੀ ਜੀਵਨੀ ਤੋਂ ਜਾਣੂ ਕਰਾਉਂਦਿਆ ਮੰਗ ਕੀਤੀ ਕਿ ਪਿੰਡ ਬੋਤੀਆਂ ਵਾਲਾ ਤੋਂ ਪਿੰਡ ਸੰਤੂਵਾਲਾ ਜੋ ਸਮਾਧੀ ਸ਼ੰਕਰਾਪੁਰੀ ਧਾਮ ਤੱਕ ਮਾਰਗ ਜੋ ਖਸਤਾ ਹਾਲਤ ਹੈ ਨੂੰ ਨਵਾ ਬਣਾਇਆ ਜਾਵੇ, ਤਾਂ ਜੋ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਿਰੋਜਪੁਰ ਨੇ ਸਵਾਮੀ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਬੋਤੀਆਂ ਵਾਲਾ ਤੋਂ ਸੰਤੂ ਵਾਲਾ ਅਤੇ ਪਿੰਡ ਠੱਠਾ ਸਹਿਬ ਤੱਕ ਮਾਰਗ ਨੂੰ ਬਣਾਉਣ ਦਾ ਵਿਸ਼ਵਾਸ ਦਿਵਾਇਆ। ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਊ ਪਾਲਕ ਬ੍ਰਹਮਚਾਰੀ ਬ੍ਰਹਮਲੀਨ ਸ੍ਰੀ ਸ੍ਰੀ 1008 ਸੁਆਮੀ ਸ਼ੰਕਰਾਪੁਰੀ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 14 ਅਗਸਤ ਤੋਂ 22 ਅਗਸਤ 2025 ਤੱਕ 9ਦਿਨ ਸਮਾਗਮ ਸੁਵਾਮੀ ਕਮਲਪੁਰੀ ਜੀ ਦੀ ਦੇਖ ਰੇਖ ਹੇਠ ਕਰਵਾਏ ਜਾਣਗੇ ਅਤੇ ਸੰਗਤਾਂ ਲਈ ਲੰਗਰ ਭੰਡਾਰੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਲੜੀਵਾਰ ਸ੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ ਭੋਗ 20 ਅਗਸਤ ਨੂੰ ਪਾਏ ਜਾਣਗੇ। ਉਪਰੰਤ ਖੇਡ ਮੇਲਾ 21 ਅਤੇ 22 ਅਗਸਤ ਨੂੰ ਹੋਣਗੇ ਅਤੇ ਅਵਲ ਆਉਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਸਮਾਗਮਾਂ ਵਿੱਚ ਪਹੁੰਚ ਕੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਲੰਗਰ ਭੰਡਾਰਿਆਂ ਵਿਚ ਸ਼ਰਧਾ ਅਨੁਸਾਰ ਸਹਿਯੋਗ ਪਾ ਕੇ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸੁਆਮੀ ਕਿ੍ਸ਼ਨਪੁਰੀ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ , ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ, ਜਗਦੇਵ ਸ਼ਰਮਾ ਮੈਂਬਰ ਸਮਾਧੀ ਕਮੇਟੀ, ਅਜਮੇਰ ਸਿੰਘ, ਕਰਮ ਸਿੰਘ,ਜੋਰਾ ਸਿੰਘ, ਸੁਖਪਾਲ ਸਿੰਘ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਗਗਨਦੀਪ ਸਿੰਘ, ਬੇਅੰਤ ਸਿੰਘ, ਮਨਪ੍ਰੀਤ ਸਿੰਘ, ਗੁਰਧਿਆਨ ਸਿੰਘ, ਦਿਲਪ੍ਰੀਤ ਸਿੰਘ, ਸੁਰਿੰਦਰ ਸਿੰਘ, ਜੈਦੀਪ ਸਿੰਘ, ਗੁਰਬੰਤ ਸਿੰਘ, ਜਸਕਰਨ ਸਿੰਘ, ਕੁਲਜੀਤ ਸਿੰਘ, ਜਸਬੀਰ ਸਿੰਘ, ਬਸੰਤ ਸਿੰਘ, ਹੈਪੀ ਬਰਾੜ, ਲਖਬੀਰ ਸਿੰਘ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ, ਫੁੰਮਣ ਸਿੰਘ, ਗੁਰਪ੍ਰੀਤ ਸਿੰਘ,ਦਿਲਸਾਦ , ਰਣਜੀਤ ਸਿੰਘ, ਪੱਪੂ ਸਿੰਘ, ਲਖਵੀਰ ਸਿੰਘ,ਜਸਵੀਰ ਸਿੰਘ, ਸਿਮਰਨ ਸਿੰਘ ਗਿੱਲ, ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ,ਆਦਿ ਹਾਜਰ ਸਨ। ਗਗਨਦੀਪ ਸਿੰਘ, ਬੇਅੰਤ ਸਿੰਘ, ਮਨਪ੍ਰੀਤ ਸਿੰਘ, ਗੁਰਧਿਆਨ ਸਿੰਘ, ਗੁਰਬੀਰ ਸਿੰਘ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਆਦਿ ਹਾਜ਼ਰ ਸਨ।
