। ਜ਼ੀਰਾ/ ਫਿਰੋਜ਼ਪੁਰ 6 ਅਗਸਤ (ਗੁਰਪ੍ਰੀਤ ਸਿੰਘ ਸਿੱਧੂ)
ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਕੌਰ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਦੀ ਪ੍ਰਧਾਨਗੀ ਹੇਠ ਸੁਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ( ਮੰਦਰ ਗੁੱਗਾ) ਮੰਦਿਰ ਪੁਰਾਣਾ ਤਲਵੰਡੀ ਰੋਡ ਜ਼ੀਰਾ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਵਿਭਾਗ ਦੇ ਸਚਿਵ ਸ੍ਰੀ ਸਤਪਾਲ ਨਰੂਲਾ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਿਭਾਗ ਦੀਆਂ ਹੋਣ ਜਾ ਰਹੀਆਂ ਪ੍ਰਾਇਮਰੀ ਸਕੂਲ ਖੇਡਾਂ ਬਾਰੇ ਚਰਚਾ ਕੀਤੀ ਗਈ ਅਤੇ ਬਾਹਰੋ ਆਉਣ ਵਾਲੇ ਖਿਡਾਰੀਆਂ ਦੇ ਖਾਣ ਪੀਣ ਅਤੇ ਰਹਿਣ ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਚਿਵ ਸਤਪਾਲ ਨਰੂਲਾ ਨੇ ਸਮੁੱਚੀ ਕੌਰ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਕੂਲ ਨੂੰ ਖੇਡਾਂ ਕਰਵਾਉਣ ਦਾ ਵਿਭਾਗ ਵੱਲੋਂ ਮੌਕਾ ਦਿੱਤਾ ਹੈ,ਜੋ ਬਹੁਤ ਮਹੱਤਵਪੂਰਨ ਜ਼ਿਮੇਵਾਰੀ ਹੈ । ਉਪਰੰਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਕਿਹਾ ਕਿ ਪ੍ਰਬੰਧ ਕਮੇਟੀ ਅਤੇ ਸਕੂਲ ਸਟਾਫ ਵੱਲੋਂ ਬਾਹਰੋ ਆਉਣ ਵਾਲੇ ਖਿਡਾਰੀਆਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਅਤੇ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਿੰਸੀਪਲ ਮੈਡਮ ਸ੍ਰੀ ਮਤੀ ਪ੍ਰਵੀਨ ਬਾਲਾ ਨੇ ਆਏ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਕਮੇਟੀ ਦੇ ਨਾਲ ਸਟਾਫ ਨੇ ਮਿਲਕੇ ਸ਼ਲਾਘਾਯੋਗ ਕੰਮ ਕੀਤਾ ਅਤੇ ਹੁਣ ਵੀ ਚੰਗੇ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਮੀਟਿੰਗ ਵਿੱਚ ਲੁਧਿਆਣਾ ਵਿਭਾਗ ਦੇ ਵਿਭਾਗ ਸਚਿਵ ਸ਼੍ਰੀ ਸਤਪਾਲ ਨਰੂਲਾ, ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ, ਮੈਨੇਜਰ ਜਨਕ ਰਾਜ ਗੋਤਮ , ਉਪ ਪ੍ਰਧਾਨ ਵਰਿੰਦਰ ਜੈਨ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਬਾਲਾ ਆਦਿ ਤੋਂ ਇਲਾਵਾਂ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ ।
