ਜ਼ੀਰਾ/ ਫਿਰੋਜ਼ਪੁਰ, 3 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਲੰਬੇ ਸਮੇਂ ਤੋਂ ਰੈਗੂਲਰ ਹੋਣ ਲਈ ਅੰਦੋਲਨ ਕਰ ਰਹੇ ਅਧਿਆਪਕਾਂ ਦੇ ਜ਼ਬਰ ਦੀਆਂ ਹੱਦਾਂ ਪਾਰ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਬੀਤੀ ਰਾਤ ਸੰਗਰੂਰ ਵਿਖੇ ਪਿਛਲੇ 13 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕਾਂ ਦੇ ਆਗੂ ਜੋਨੀ ਸਿੰਗਲਾ ਨੂੰ ਪੁਲਿਸ ਵਲੋਂ ਜਬਰੀ ਚੁੱਕਣ ਤੇ ਸਰਕਾਰ ਦੀ ਅਲੋਚਨਾਂ ਕਰਦਿਆਂ ਕੀਤਾ। ਪ ਸ ਸ ਫ ਦੇ ਸੂਬਾਈ ਆਗੂ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਮੁਲਾਜ਼ਮਾਂ ਦੇ ਹਰ ਅੰਦੋਲਨ ਨੂੰ ਲਾਠੀ ਗੋਲੀ ਨਾਲ ਦਬਾਉਣਾ ਚਾਹੁੰਦੀ ਹੈ , ਜਿਸ ਦੀ ਤਾਜ਼ਾ ਮਿਸਾਲ ਅੰਦੋਲਨ ਕਰ ਰਹੇ ਅਧਿਆਪਕਾਂ ਤੇ ਪੁਲਿਸ ਵੱਲੋਂ ਮਨੁਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਆਪਣੇ ਹੱਕਾਂ ਲਈ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਨੂੰ ਸਮੇਤ ਸਾਥੀਆਂ ਗਿਰਫ਼ਤਾਰ ਕੀਤਾ ਜਾਣ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਜਬਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਆਪ ਦੀ ਪੰਜਾਬ ਸਰਕਾਰ ਨੇ ਸਿੱਖਿਆ ਦਾ ਪੂਰੀ ਤਰ੍ਹਾਂ ਬੇੜਾ ਡੋਬ ਕੇ ਰੱਖ ਦਿੱਤਾ ਹੈ, ਸਿਰਫ਼ ਅੰਕੜਿਆਂ ਵਿੱਚ ਮੋਹਰੀ ਦਿਸਣ ਅਤੇ ਰਾਜਨੀਤਕ ਲਾਭ ਲਈ ਸਿੱਖਆ ਨੀਤੀ ਦੀ ਬਲੀ ਦਿੱਤੀ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਭੁੱਟੋ ਸੂਬਾ ਜੁਆਇੰਟ ਸਕੱਤਰ, ਜਗਦੀਪ ਸਿੰਘ ਮਾਂਗਟ ਜ਼ਿਲ੍ਹਾ ਜਨਰਲ ਸਕੱਤਰ, ਸੁਲੱਖਣ ਸਿੰਘ ਸਹਾਇਕ ਸਕੱਤਰ, ਨਿਸ਼ਾਨ ਸਿੰਘ ਸਹਿਜਾਦੀ, ਮਹਿੰਦਰ ਸਿੰਘ ਬਰਾੜ, ਰਾਜੀਵ ਹਾਡਾ, ਗੁਰਬੀਰ ਸਿੰਘ, ਜੋਗਿੰਦਰ ਸਿੰਘ ਕੜਾਹੇ ਵਾਲਾ ਸੀਨੀ ਮੀਤ ਪ੍ਰਧਾਨ, ਗੁਰਮੀਤ ਸਿੰਘ ਜੰਮੂ ਪ੍ਰੈੱਸ ਸਕੱਤਰ, ਸੁਖਦੇਵ ਸਿੰਘ ਮੈਣੀ, ਰਾਮੇਸ਼ ਕੁਮਾਰ ਕੰਬੋਜ,ਮੀਤ ਪ੍ਰਧਾਨ, ਸਤਨਾਮ ਸਿੰਘ ਬਲਾਕ ਪ੍ਰਧਾਨ ਫਿਰੋਜ਼ਪੁਰ, ਬਲਾਕ ਸਕੱਤਰ ਅਮਿਤ ਕੁਮਾਰ ,ਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ, ਕੁਲਵਿੰਦਰ ਸਿੰਘ ਬੱਧਣ ਬਲਾਕ ਪ੍ਰਧਾਨ ਘੱਲ ਖੁਰਦ, ਦਰਸ਼ਨ ਸਿੰਘ ਭੁੱਲਰ ਬਲਾਕ ਪ੍ਰਧਾਨ ਗੁਰੂ ਹਰਸਹਾਏ, ਆਦਿ ਹਾਜ਼ਰ ਸਨ।
ਸੰਗਰੂਰ ਵਿਖੇ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਨੂੰ ਸਾਥੀਆਂ ਸਮੇਤ ਪੁਲਿਸ ਵੱਲੋਂ ਚੁੱਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਗੁਰਦੇਵ ਸਿੰਘ ਸਿੱਧੂ
previous post