Home ਪੰਜਾਬ ਕੈਮਬਰਿਜ ਕਾਨਵੈਂਟ ਸਕੂਲ ‘ਚ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਾ ਨੁੱਕੜ ਨਾਟਕ ”ਲੱਗੀ ਨਜ਼ਰ ਪੰਜਾਬ ਨੂੰ” ਦਾ ਜਬਰਦਸਤ ਮੰਚਨ

ਕੈਮਬਰਿਜ ਕਾਨਵੈਂਟ ਸਕੂਲ ‘ਚ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਾ ਨੁੱਕੜ ਨਾਟਕ ”ਲੱਗੀ ਨਜ਼ਰ ਪੰਜਾਬ ਨੂੰ” ਦਾ ਜਬਰਦਸਤ ਮੰਚਨ

by Rakha Prabh
6 views

ਕੋਟ ਈਸੇ ਖਾਂ / ਮੋਗਾ (ਗੁਰਪ੍ਰੀਤ ਸਿੰਘ ਸਿੱਧੂ)

ਬੱਚਿਆ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਗਤੀਵਿਧੀਆਂ ਅਤੇ ਸਿਹਤ ਸਮਿਖਿਆ ਪ੍ਰਤੀ ਜਾਣੂ

ਕੈਮਬਰਿਜ ਕਾਨਵੈਂਟ ਸਕੂਲ 'ਚ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਾ ਨੁੱਕੜ ਨਾਟਕ ''ਲੱਗੀ ਨਜ਼ਰ ਪੰਜਾਬ ਨੂੰ" ਦਾ ਜਬਰਦਸਤ ਮੰਚਨ ਕਰਵਾਉਣ ਦੇ ਮਕਸਦ ਤਹਿਤ ਇਲਾਕੇ ਦੇ ਪ੍ਰਸਿੱਧ ਅਤੇ ਨਾਮੀ ਵਿਦਿਅਕ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ ਵਿਖੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਗਰੂਕ ਕਰਦਾ ਨੁੱਕੜ ਨਾਟਕ “ਲੱਗੀ ਨਜ਼ਰ ਪੰਜਾਬ” ਦਾ ਜਬਰਦਸਤ ਮੰਚਨ ਕੀਤਾ ਗਿਆ। ਇਸ ਨਾਟਕ ਨੂੰ ਲੇਖਕ ਬਲਜੀਤ ਸਿੰਘ ਦੁਆਰਾ ਕਲਮਬੰਦ ਕੀਤਾ ਗਿਆ ਹੈ ਅਤੇ ਕ੍ਰਾਂਤੀ ਕਲਾ ਮੰਚ ਮੋਗਾ ਦੇ ਛੋਟੇ ਪਰਦੇ ਦੇ ਕਲਾਕਾਰਾਂ ਵੱਲੋ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ। ਉਥੇ ਇਹ ਨਾਟਕ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਦੀ ਇੱਕ ਝਲਕ ਸੀ , ਜਿਸ ਦੁਆਰਾ ਬੱਚਿਆਂ ਨੂੰ ਸਿਖਾਇਆ ਗਿਆ ਕਿ ਕਿਸ ਤਰ੍ਹਾਂ ਅਸੀਂ ਬੁਰੀ ਸੰਗਤ ਅਤੇ ਬੁਰੇ ਵਿਅਕਤੀਆਂ ਦੀ ਸੰਗਤ ਤੋਂ ਬਚ ਸਕਦੇ ਹਾਂ ਅਤੇ ਆਪਣੇ ਆਪ ਨੂੰ ਨਸ਼ਿਆਂ ਤੋਂ ਰਹਿਤ ਰੱਖ ਸਕਦੇ ਹਾਂ। ਇਸ ਨਾਟਕ ਵਿੱਚ ਗੁਰਸੇਵਕ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਅਤੇ ਬੱਚਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਸ਼ਿਆਂ ਤੋਂ ਰਹਿਤ ਰਹਿਣ ਲਈ ਸਮਝਾਇਆ ਗਿਆ ।ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ, ਸਮੂਹ ਅਧਿਆਪਕ ਸਾਹਿਬਾਨ, ਅਤੇ ਵਿਦਿਆਰਥੀਆਂ ਵੱਲੋਂ ਇਸ ਨਾਟਕ ਦੀ ਖੂਬ ਪ੍ਰਸੰਸਾ ਕੀਤੀ ਗਈ ਅਤੇ ਕ੍ਰਾਂਤੀ ਕਲਾ ਮੰਚ ਮੋਗਾ ਦੇ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ ਗਿਆ।

Related Articles

Leave a Comment