ਮੋਗਾ / ਬਾਘਾਪੁਰਾਣਾ ,14 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ/ਕੇਵਲ ਸਿੰਘ ਘਾਰੂ) ਮਾਘੀ ਦਾ ਪਵਿੱਤਰ ਦਿਹਾੜਾ ਸਿੱਖ ਸੰਗਤਾਂ ਵਿੱਚ ਵੱਡੀ ਮਹੱਤਤਾ ਰੱਖਦਾ ਹੈ ਅਤੇ ਵੱਡਮੁੱਲਾ ਇਤਿਹਾਸ ਦਰਸਾਉਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਪਰਮਜੀਤ ਸਿੰਘ ਲੱਗੇਆਣਾ ਜ਼ਿਲ੍ਹਾ ਚੇਅਰਮੈਨ ਵਿਸ਼ਵ ਸੂਫ਼ੀ ਸੰਤ ਸਮਾਜ ਪੰਜਾਬ ਨੇ ਸਮੁੱਚੀਆਂ ਸੰਗਤਾਂ ਨੂੰ ਮਾਘੀ ਦਿਹਾੜੇ ਤੇ ਵਧਾਈਆਂ ਦਿੰਦਿਆ ਕੀਤਾ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਹਨ ਕਿ ਸਮੂਹ ਸੰਗਤਾਂ ਲਈ ਮਾਘੀ ਦਾ ਤਿਉਹਾਰ ਖੁਸ਼ੀਆਂ ਭਰਿਆ ਹੋਵੇ। ਉਨ੍ਹਾਂ ਮਾਘੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਰੱਬ ਕਰੇ ਤੁਹਾਨੂੰ ਸਾਰਿਆਂ ਨੂੰ ਸੁਖ-ਸ਼ਾਂਤੀ ਦੇ ਰੰਗ ਵਿਚ ਰੰਗਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ ਵਿੱਚ ਖੁਸ਼ੀਆਂ, ਸ਼ਾਂਤੀ ਅਤੇ ਨਵੀਂ ਊਰਜਾ ਲੈ ਕੇ ਆਵੇ। ਇਸ ਮੌਕੇਚੇਅਰਮੈਨ ਜਸਪਾਲ ਸਿੰਘ ਪੰਨੂ,ਡਾ ਹਰਦੇਵ ਸਿੰਘ ਪਿੰਕਾ, ਹਰਜਿੰਦਰ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ, ਹਰੀ ਸਿੰਘ, ਰਜਿੰਦਰ ਸਿੰਘ, ਸੁਦਰਸ਼ਨ ਸਿੰਘ ਹੈਡ ਗ੍ਰੰਥੀ, ਦਰਸ਼ਨ ਸਿੰਘ,ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਕਿਰਨਦੀਪ ਕੌਰ ਆਦਿ ਸੇਵਾਦਾਰ ਹਾਜ਼ਰ ਸਨ। ਆਦਿ ਹਾਜ਼ਰ ਸਨ ।