Home ਚੰਡੀਗੜ੍ਹ ਅਮਰੀਕਾ,ਚ ਭਾਰਤੀਆਂ ਦੇ ਹੋਏ ਅਪਮਾਨ ਦਾ ਮੁੱਦਾ ਪ੍ਰਧਾਨ ਮੰਤਰੀ ਨੂੰ ਉਠਾਉਣ ਦੀ ਲੋੜ :- ਮਨਪ੍ਰੀਤ ਸਿੰਘ ਗਿੱਲ

ਅਮਰੀਕਾ,ਚ ਭਾਰਤੀਆਂ ਦੇ ਹੋਏ ਅਪਮਾਨ ਦਾ ਮੁੱਦਾ ਪ੍ਰਧਾਨ ਮੰਤਰੀ ਨੂੰ ਉਠਾਉਣ ਦੀ ਲੋੜ :- ਮਨਪ੍ਰੀਤ ਸਿੰਘ ਗਿੱਲ

by gpsingh
8 views

ਜ਼ੀਰਾ/ਫਿਰੋਜ਼ਪੁਰ, 17 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ ) :- ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਡਿਪੋਰਟ ਕਰਨ ਦੇ ਮੁੱਦੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧ ਕਰਦਿਆਂ ਜੋਰ ਨਾਲ ਅਵਾਜ਼ ਉਠਾਉਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਗਿੱਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਏ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ, ਪਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਸ ਮੁੱਦੇ ਉੱਤੇ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਡਿਪੋਰਟ ਹੋਏ ਭਾਰਤੀ ਮੂਲ ਦੇ ਲੋਕਾਂ ਵੱਲੋਂ ਇਹ ਦੱਸੇ ਜਾਣ ਤੇ ਜਹਾਜ਼ ਵਿੱਚ ਚੜ੍ਹਣ ਮੌਕੇ ਅਮਰੀਕਾ ਪੁਲਿਸ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਿੱਖ ਕਮਿਊਨਿਟੀ ਦੇ ਲੋਕਾਂ ਦੀਆਂ ਪੱਗਾਂ ਵੀ ਲੁਹਾ ਲਈਆਂ ਅਤੇ ਹੱਥ ਘੜੀਆਂ ‘ਤੇ ਬੇੜੀਆਂ ਵਿੱਚ ਜਕੜ ਕੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀ ਮੂਲ ਦੇ ਲੋਕਾਂ ਉੱਤੇ ਕੀਤਾ ਜਾ ਰਿਹਾ ਇਹ ਗੈਰ ਮਨੁੱਖੀ ਜਾ ਤਸੱਦਦ ਬਰਦਾਸ਼ਤ ਯੋਗ ਨਹੀਂ। ਕਿਸਾਨ ਆਗੂ ਮਨਪ੍ਰੀਤ ਸਿੰਘ ਸਿੰਘ ਗਿੱਲ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਪੰਜਾਬੀਆਂ ਨਾਲ ਵੱਧ ਤਸ਼ੱਦਦ ਢਾਈਆ ਸਿੰਘ ਹੈ, ਜਿਸ ਨੂੰ ਲੈਕੇ ਪੰਥਕ ਆਗੂ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਚੁੱਪ ਧਾਰੀ ਬੈਠੀਆ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਜੋ ਕਿ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨਾਲ ਅਮਰੀਕਾ ਅਤੇ ਭਾਰਤ ਦੇ ਵਿਚਕਾਰ ਕਾਰੋਬਾਰ ਦੀ ਗੱਲਬਾਤ ਕਰਕੇ ਆਏ ਹਨ, ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਉੱਥੇ ਹੀ ਰਹਿ ਕਿ ਭਾਰਤੀਆਂ ਦੇ ਮੁੱਦੇ ਉੱਤੇ ਟਰੰਪ ਨਾਲ ਗੱਲਬਾਤ ਕਰਦੇ ਪਰ ਉਨ੍ਹਾਂ ਨੇ ਕੋਈ ਗੱਲਬਾਤ ਤੱਕ ਨਹੀਂ ਕੀਤੀ, ਜਦੋਂਕਿ ਦੂਸਰੇ ਪਾਸੇ ਉਹ ਟਰੰਪ ਨੂੰ ਆਪਣਾ ਜਿਗਰੀ ਦੋਸਤ ਦੱਸਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਫੇਲ ਸਾਬਤ ਹੋਈ ਹੈ, ਕੇਂਦਰ ਸਰਕਾਰ ਦਾ ਵਿਦੇਸ਼ ਵਿਭਾਗ ਅਮਰੀਕਾ ਕੋਲ ਆਪਣੇ ਦੇਸ਼ ਵਾਸੀਆਂ ਦੇ ਮੁੱਦੇ ‘ਤੇ ਗੱਲ ਹੀ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਇਹ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਅਕਤੀ ਜੇਕਰ ਵਾਪਸ ਲਿਆਉਣੇ ਹੀ ਪੈਣੇ ਸਨ ਤਾਂ ਇਨ੍ਹਾਂ ਨੂੰ ਭਾਰਤ ਸਰਕਾਰ ਆਪਣੇ ਜਹਾਜ਼ਾਂ ਉੱਤੇ ਵੀ ਲਿਆ ਸਕਦੀ ਸੀ, ਅਮਰੀਕਾ ਦੇ ਫੌਜੀ ਜਹਾਜ਼ਾਂ ਰਾਹੀਂ ਡਿਪੋਰਟ ਕਰਕੇ ਭਾਰਤ ਦੇ ਵਿਚ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ।

 

Related Articles

Leave a Comment