25
ਅੰਮ੍ਰਿਤਸਰ, 17 ਜਨਵਰੀ ( ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ ) :- ਇੰਚਾਂਰਜ਼ ਪੁਲਿਸ ਚੌਂਕੀ ਬੱਸ ਸਟੈਂਡ ਅੰਮ੍ਰਿਤਸਰ ਦੇ ਏ.ਐਸ.ਆਈ ਕਪਿਲ ਸ਼ਰਮਾਂ ਨੇ ਦੱਸਿਆਂ ਕਿ ਇੱਕ ਯਾਤਰੀ ਹਰਪ੍ਰੀਤ ਸਿੰਘ ਪੁੱਤਰ ਸੰਤੋਖ਼ ਸਿੰਘ ਵਾਸੀ ਪਿੰਡ ਚੰਗੋਆ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆਪਣੇ ਪਰਿਵਾਰ ਨੂੰ ਅੰਮ੍ਰਿਤਸਰ ਵਿੱਖੇ ਯਾਤਰਾ ਤੇ ਲੈਕੇ ਆਇਆ ਸੀ। ਜਿਸਨੇ ਪੁਲਿਸ ਚੌਂਕੀ ਬੱਸ ਸਟੈਂਡ ਅੰਮ੍ਰਿਤਸਰ ਵਿੱਖੇ ਆ ਕੇ ਦੱਸਿਆ ਕਿ ਉਸਦਾ ਬੈਗ ਗੁੰਮ ਹੋ ਗਿਆ, ਬੈਗ ਵਿੱਚ ਪਾਸਪੋਰਟ, ਮੋਬਾਇਲ ਫ਼ੋਨ ਤੇ ਹੋਰ ਜ਼ਰੂਰੀ ਸਮਾਨ ਸੀ। ਜਿਸਤੇ ਦੀ ਪੁਲਿਸ ਪਾਰਟੀ ਵੱਲੋਂ ਯਾਤਰੀ ਦਾ ਗੁੰਮ ਹੋਇਆ ਬੈਗ ਕਰੀਬ 4 ਘੰਟਿਆਂ ਅੰਦਰ ਲੱਭ ਕੇ ਸਮੇਤ ਸਮਾਨ ਉਸਦੇ ਹਵਾਲੇ ਕੀਤਾ ਗਿਆ।
