ਜ਼ੀਰਾ / ਫਿਰੋਜ਼ਪੁਰ 21 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ ) ਸ੍ਰੀ ਰਾਮ ਸ਼ਰਨਮ ਪਰਿਵਾਰ ਵੱਲੋਂ ਗੁਹਾਣਾ ਵਿਖੇ 90 ਦਿਨਾਂ ਜਾਪ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਸ਼ਰਧਾ ਪੂਰਵਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਦੱਸਿਆ ਸ੍ਰੀ ਰਾਮ ਸ਼ਰਨਮ ਪਰਿਵਾਰ ਵੱਲੋਂ ਪੂਰੇ ਦੇਸ਼ ਵਿੱਚ ਵਿਅਕਤੀਆਂ ਨੂੰ ਪ੍ਰਮਾਤਮਾ ਦੇ ਨਾਲ ਜੋੜਨ ਦੇ ਮਕਸਦ ਤਹਿਤ ਅਖੰਡ ਜਾਪ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਮ ਸ਼ਰਨਮ ਪਰਿਵਾਰ ਦਾ ਇੱਕੋ ਇੱਕ ਮਕਸਦ ਹੈ ਜੋ ਲੋਕ ਸਮਾਜ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਦਾ ਹਿੱਸਾ ਬਣ ਕੇ ਆਪਣਾ ਜੀਵਨ ਖਰਾਬ ਕਰ ਰਹੇ ਹਨ ਉਨ੍ਹਾਂ ਨੂੰ ਸਮਾਜਿਕ ਕ੍ਰਿਤੀਆਂ ਤੋਂ ਦੂਰ ਕਰਕੇ ਉਸ ਪਰਮ ਪਿਤਾ ਪਰਮੇਸ਼ਵਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਰਾਮ ਸ਼ਰਨਮ ਪਰਿਵਾਰ ਜ਼ੀਰਾ ਵੱਲੋਂ ਵੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦਿਆਂ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਖੰਡ ਜਾਪ ਸਮਾਗਮ ਦੇ 45ਵੇਂ ਦਿਨ ਜ਼ੀਰਾ ਰਾਮ ਸ਼ਰਨਮ ਪਰਿਵਾਰ ਦੇ ਮੈਂਬਰ ਉਚੇਚੇ ਤੌਰ ਤੇ ਗੁਹਾਣਾ ਪਹੁੰਚੇ ਅਤੇ ਸਮਾਗਮ ਦਾ ਹਿੱਸਾ ਬਣਕੇ ਪ੍ਰਮਾਤਮਾ ਦਾ ਗੁਣਗਾਨ ਕੀਤਾ।ਇਸ ਮੌਕੇ ਕਪਲ ਰਿਸ਼ੀ ਸੇਠੀ ਪ੍ਰਧਾਨ, ਐਡਵੋਕੇਟ ਵਿਜੇ ਬਾਂਸਲ, ਸੁਖਦੇਵ ਬਿੱਟੂ ਵਿਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ, ਵਿਨੋਦ ਸਚਦੇਵਾ, ਮਹਿੰਦਰਪਾਲ ਗਰੋਵਰ, ਮੰਗਤ ਰਾਮ, ਪ੍ਰਮੋਦ ਗੁਪਤਾ, ਸੁਰਿੰਦਰ ਸ਼ਰਮਾ, ਵਿਭਾਹ ਬਾਂਸਲ ਪ੍ਰਧਾਨ,ਗਰੀਮਾ ਬਾਂਸਲ,ਕਾਇਰਾ ਬਾਂਸਲ ਆਦਿ ਹਾਜ਼ਰ ਸਨ।
16
