Home ਦੇਸ਼ ਪ੍ਰਸ਼ਾਸਨ ਦੀ ‘ਕੈਲਕੁਲੇਸ਼ਨ ’ ਨਾਲ ਜਾਨੀ ਮਾਲੀ ਨੁਕਸਾਨ ਤੋਂ ਹੋਇਆ ਬਚਾਅ

ਪ੍ਰਸ਼ਾਸਨ ਦੀ ‘ਕੈਲਕੁਲੇਸ਼ਨ ’ ਨਾਲ ਜਾਨੀ ਮਾਲੀ ਨੁਕਸਾਨ ਤੋਂ ਹੋਇਆ ਬਚਾਅ

ਪ੍ਰਸ਼ਾਸਨ ਦੀ ‘ਕੈਲਕੁਲੇਸ਼ਨ ’ ਨਾਲ ਜਾਨੀ ਮਾਲੀ ਨੁਕਸਾਨ ਤੋਂ ਹੋਇਆ ਬਚਾਅ

by Rakha Prabh
0 views

ਫਿਰੋਜ਼ਪੁਰ, ( ਗੁਰਪ੍ਰੀਤ ਸਿੰਘ ਸਿੱਧੂ ) :-ਪੰਜਾਬ ਨੂੰ ਮਾਰ ਕਰਨ ਵਾਲੇ ਤਿੰਨ ਡੈਮਾਂ ਵਿਚੋਂ ਇਸ ਵਾਰ ਇਕੱਠਿਆਂ ਹੀ ਛੱਡੇ ਜਾ ਰਹੇ ਪਾਣੀ ਕਾਰਣ ਭਾਵੇਂ ਹਲਾਤ ਲਗਭਗ 1988 ਦੇ ਹੜ੍ਹ ਵਾਲੇ ਬਣੇ ਹੋਏ ਹਨ ਪਰ ਜ਼ਿਲ੍ਹਾ ਫਿਰੋਜ਼ਪੁਰ ਦੀ ਜੇ ਕਰ ਗੱਲ ਕੀਤੀ ਜਾਵੇ ਤਾਂ ਇਸ ਵਾਰ ਹਰੀ ਕੇ ਹੈਡ ਤੋਂ ਆਉਣ ਵਾਲੇ ਤੇ ਹੂਸੈਨੀਵਾਲਾ ਤੋਂ ਰੀਲੀਜ਼ ਕੀਤੇ ਜਾਣ ਵਾਲੇ ਪਾਣੀ ਸਬੰਧੀ ਪ੍ਰਸ਼ਾਸਨ ਵੱਲੋਂ ਬਣਾਈ ਰਣਨੀਤੀ ਕਾਰਨ ਇਸ ਵਾਰ ਜ਼ਿਲ੍ਹੇ ਅੰਦਰ ਜਾਨੀ ਅਤੇ ਮਾਲੀ ਨੁਕਸਾਨ ਜ਼ਿਆਦਾ ਹੋਣ ਤੋਂ ਕਾਫੀ ਬਚਾਅ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦਿਆਂ ਐਨਡੀਆਰਐਫ ਅਤੇ ਫੋਜ਼ ਸੱਦ ਕੇ ਲੋਕਾਂ ਨੂੰ ਰੈਸਕਿਊ ਕੀਤੇ ਜਾਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਤੋਂ ਪੂਰੀ ਤਰਾਂ ਬਚਾਅ ਰਿਹਾ ਹੈ। ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਕਰਨ ਲਈ 24 ਘੰਟੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਆਰਮੀ, ਐਨਡੀਆਰਐਫ, ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ 3300 ਦੇ ਕਰੀਬ ਹੜ ਪੀੜਤਾਂ ਨੂੰ ਰੈਸਕਿਊ ਕੀਤਾ ਗਿਆ ਹੈ। ਜ਼ਿਲੇ ਵਿੱਚ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ 400 ਤੋਂ ਜ਼ਿਆਦਾ ਹੜ ਪੀੜਤਾਂ ਨੂੰ ਲੰਗਰ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹੜ ਪ੍ਰਭਾਵਿਤਾਂ ਨੂੰ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਐਨਡੀਆਰਐਫ, ਆਰਮੀ ਅਤੇ ਬੀਐਸਐਫ ਦੀਆਂ ਟੀਮਾਂ ਵੱਲੋਂ ਕਿਸ਼ਤੀਆਂ ਅਤੇ ਹੋਰ ਸਾਧਨਾਂ ਰਾਹੀਂ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਫਸੇ ਹੋਏ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਛੱਡ ਕੇ ਉੱਚੀਆਂ ਥਾਵਾਂ ’ਤੇ ਆ ਜਾਣ। ਉਨ੍ਹਾਂ ਦੱਸਿਆ ਕੇ ਪਿੰਡ ਨਿਹਾਲਾ ਲਵੇਰਾ, ਧੀਰਾ ਘਾਰਾਂ ਤੇ ਟੱਲੀਗਰਾਮ ਵਿਚ ਐਨਡੀਆਰਐਫ ਵੱਲੋਂ ਬੋਟਾਂ ਦੀ ਮਦਦ ਨਾਲ 35 ਬੰਦਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਹੈ। ਹਬੀਬ ਕੇ, ਸੁਲਤਾਨ ਵਾਲਾ ਸਮੇਤ ਵੱਖ-ਵੱਖ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪਸ਼ੂਆਂ ਲਈ ਵੀ ਦਵਾਈਆਂ ਅਤੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਪਿੰਡ ਬੰਡਾਲਾ ਅਤੇ ਰੁਕਨੇ ਵਾਲਾ ਵਿੱਚ ਵੀ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਕੈਂਪ ਲਗਾ ਕੇ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਵੱਲੋਂ ਲੋਕਾਂ ਨੂੰ ਘਰਾਂ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ ਫੀਡ ਅਤੇ ਹੋਰ ਮੁੱਢਲੀ ਸਹਾਇਤਾ ਮੁਹਈਆ ਕਰਵਾਈ ਗਈ। ਪਿੰਡ ਗੱਟੀ ਰਾਜੋ ਕੇ ਵਿਖੇ ਵੀ ਵੈਟਰਨਰੀ ਟੀਮਾਂ ਵੱਲੋਂ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਪਸ਼ੂਆਂ ਲਈ ਫੀਡ ਵੀ ਵੰਡੀ ਜਾ ਰਹੀ ਹੈ। ਪਿੰਡ ਫ਼ੱਤੇ ਵਾਲਾ, ਫਤਿਹਗੜ੍ਹ ਸਭਰਾ ਸਮੇਤ ਹੋਰਨਾ ਪਿੰਡਾਂ ਵਿੱਚ ਸੈਨੇਟਰੀ ਪੈਡ ਵੀ ਵੰਡੇ ਗਏ ਹਨ ਅਤੇ ਪਿੰਡ ਰੁਕਨੇ ਵਾਲਾ ਵਿਚ ਤਰਪਾਲਾਂ ਦੀ ਵੰਡ ਕੀਤੀ ਗਈ ਹੈ੍ਟ ਉਹਨਾਂ ਦੱਸਿਆ ਕਿ ਹਜ਼ਾਰੇ ਵਾਲਾ ਪੁੱਲ ਦਾ ਅੱਜ ਨਿਰੀਖਣ ਕੀਤਾ ਗਿਆ ਹੈ ਅਤੇ ਪੁੱਲ ਫਿਲਹਾਲ ਸਹੀ ਸਲਾਮਤ ਹੈ ਅਤੇ ਸਬੰਧਤ ਠੇਕੇਦਾਰ ਨੂੰ ਪੁੱਲ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਲੱਗਦ ਹੈ ਤਾਂ ਇਸ ਪੁੱਲ ਤੇ ਮਿੱਟੀ ਆਦਿ ਪਾ ਕੇ ਇਸ ਨੂੰ ਮਜ਼ਬੂਤ ਰੱਖਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਬਾਰੇ ਕੇ ਰਾਹਤ ਕੈੰਪ ਚੱਲ ਰਿਹਾ ਹੈ ਜਿਥੇ 260 ਲੋਕ ਰਹਿ ਰਹੇ ਹਨ ਅਤੇ ਇਹਨਾਂ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੰਗਰ, ਚਾਹ ਪਾਣੀ ਅਤੇ ਹੋਰ ਜਰੂਰਤ ਦੀਆਂ ਚੀਜ਼ਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ੍। ਉਨ੍ਹਾਂ ਦੱਸਿਆ ਕਿ ਖਾਲਸਾ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿੰਦਰਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਰਾਹਤ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਲਈ ਲੰਗਰ ਦੀ ਸੁਵਿਧਾ ਵੀ ਮੁਹਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਰਾਹਤ ਕੈਂਪ ਵਿੱਚ ਰਹਿ ਰਹੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਹਰ ਜਰੂਰਤ ਦੀ ਚੀਜ਼ ਮੁਹਈਆ ਕਰਵਾਈ ਜਾਵੇਗੀ।

Related Articles

Leave a Comment