Home » ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ ਕੀਤਾ ਗਿਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ ਕੀਤਾ ਗਿਆ

ਪ ਸ ਸ ਫ ਦੇ ਕ੍ਰਾਂਤੀਕਾਰੀ ਮੁਲਾਜ਼ਮ ਮੰਗਾਂ ਦੇ ਸੰਘਰਸ਼ਮਈ ਸੰਘਰਸ਼ ਦੇ ਹਾਮੀ ਬਣਕੇ ਸਰਕਾਰ ਤੋਂ ਆਪਣੇ ਹੱਕ ਲੈਣਗੇ : ਆਗੂ

by Rakha Prabh
15 views

ਫਿਰੋਜ਼ਪੁਰ 6, ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਜ਼ਿਲਾ ਫਿਰੋਜਪੁਰ ਵੱਲੋਂ ਨਵੇਂ ਵਰ੍ਹੇ 2025 ਦਾ ਕੈਲੰਡਰ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਵਿਖੇ ਜਾਰੀ ਕੀਤਾ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਫੈਡਰੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਇਸ ਵਰ੍ਹੇ ਦੇ ਕੈਲੰਡਰ ਵਿੱਚ ਮੁਲਾਜ਼ਮ ਹੱਕਾਂ ਲਈ ਨਿਡਰਤਾ ਤੇ ਨਿਰਪੱਖਤਾ ਨਾਲ ਅਵਾਜ਼ ਬੁਲੰਦ ਕਰਨ ਵਾਲੇ ਸਵ ਸਾਥੀ ਕਾਮਰੇਡ ਵੇਦ ਪ੍ਰਕਾਸ਼ ਸ਼ਰਮਾਂ ਜੀ ਦੀ ਤਸਵੀਰ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਹੇਠਾਂ ਪ ਸ ਸ ਫ ਨਾਲ ਸਬੰਧਤ ਜੱਥੇਬੰਦੀਆਂ ਦੇ ਸੰਘਰਸ਼ਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਬੀਤੇ ਵਰ੍ਹੇ ਸਾਂਝੇ ਸੰਘਰਸ਼ਾਂ ਵਿੱਚ ਜਿੱਥੇ ਮੋਰਚੇ ਲਗਾਏ, ਉਥੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਨਿਡਰਤਾ ਨਿਰਪੱਖਤਾ ਨਾਲ ਆਪਣੀ ਜ਼ਿਮੇਵਾਰੀ ਨਿਭਾਈ ਗਈ। ਉਨ੍ਹਾਂ ਕਿਹਾ ਕਿ ਪੱਕੇ ਕੱਚੇ ਆਉਟਸੋਰਸ, ਡੇਲੀ ਬੇਸ,ਠੇਕਾ ਮੁਲਾਜ਼ਮਾਂ , ਮਿੰਡ ਡੇ ਮੀਲ, ਆਂਗਣਵਾੜੀ ਵਰਕਰਾਂ ਸਿਹਤ , ਆਸਾਂ ਵਰਕਰਾਂ ਅਤੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਕੀਤੇ ਅਤੇ ਪੁਤਲੇ ਫੂਕੇ ਗਏ ਉਥੇ ਸਾਥੀਆਂ ਨੇ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ। ਇਸ ਦੋਰਾਨ ਜਿਲਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨਵੇਂ ਵਰ੍ਹੇ ਦੀ ਸੰਗਰਾਮੀ ਵਧਾਈ ਦਿੰਦਿਆਂ ਕਿਹਾ ਕਿ ਬੀਤੇ ਵਰ੍ਹੇ ਦਾ ਸਫਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈਕੇ ਵੱਡੀਆਂ ਪ੍ਰਾਪਤੀਆਂ ਨਾਲ ਤੈਅ ਕੀਤਾ ਗਿਆ, ਉਥੇ ਜਥੇਬੰਦੀ ਨੂੰ ਨਵੇਂ ਸਾਥੀ ਮਿਲੇ ਜਿਨ੍ਹਾਂ ਦੇ ਭਰਵੇਂ ਸਹਿਯੋਗ ਦਾ ਧੰਨਵਾਦ ਹੈ । ਉਨ੍ਹਾਂ ਸਮੁਚੀ ਟੀਮ ਦੇ ਸ਼ਲਾਘਾਯੋਗ ਸਹਿਯੋਗ ਦੇਣ ਦੇ ਉਪਰਾਲਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਨਵੇਂ ਵਰ੍ਹੇ ਵਿੱਚ ਮੁਲਾਜ਼ਮ ਹੱਕਾਂ ਦੀ ਰਾਖੀ ਅਤੇ ਪੂਰਤੀ ਲਈ ਜੱਥੇਬੰਦੀ ਦੀ ਕ੍ਰਾਂਤੀਕਾਰੀ ਲਹਿਰ ਦਾ ਹਿੱਸਾ ਬਣਕੇ ਜੁਝਾਰੂ ਜਜ਼ਬੇ ਨਾਲ ਜ਼ਾਲਮ ਅੰਨੀਂ ਗੂੰਗੀ ਬੋਲੀ ਸਰਕਾਰ ਤੋਂ ਮੰਗਾਂ ਦੀ ਪੂਰਤੀ ਲਈ ਇਸੇ ਤਰ੍ਹਾਂ ਹੀ ਸਾਥੀ ਸਾਥ ਦਿੰਦੇ ਰਹਿਣਗੇ।ਇਸ ਮੌਕੇ ਪ ਸ ਸ ਫ ਨਾਲ ਸਬੰਧਤ ਜੱਥੇਬੰਦੀਆਂ ਦੇ ਆਗੂ ਸੁਭਾਸ਼ ਸ਼ਰਮਾ, ਸੁਰਿੰਦਰ ਸਿੰਘ ਰੇਲਵੇ ਮੁਲਾਜ਼ਮ ਯੂਨੀਅਨ, ਮਹਿਲ ਸਿੰਘ ਸੂਬਾ ਪ੍ਰਧਾਨ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ, ਅਮਨਦੀਪ ਸਿੰਘ ਸੂਬਾ ਪ੍ਰਧਾਨ ਮਿਊਸਪਲ ਮੁਲਾਜ਼ਮ ਯੂਨੀਅਨ,ਜੀਟੀਯੂ ਦੇ ਸੂਬਾ ਜੁਆਇੰਟ ਸਕੱਤਰ ਬਲਵਿੰਦਰ ਸਿੰਘ ਭੁੱਟੋ, ਜ਼ਿਲ੍ਹਾ ਪ੍ਰਧਾਨ ਰਾਜੀਵ ਹਾਡਾ, ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਸਹਿਜਾਦੀ,ਸਰਕਲ ਸਕੱਤਰ ਗੁਰਬੀਰ ਸਿੰਘ ਸ਼ਹਿਜ਼ਾਦੀ ,ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਮੈਣੀ, ਜ਼ਿਲ੍ਹਾ ਪ੍ਰੈਸ ਸਕੱਤਰ ਸੰਜੀਵ ਵਰਮਾ, ਖੇਤੀ ਬਾੜੀ ਇੰਸਪੈਕਟਰ ਯੂਨੀਅਨ ਨਰੇਸ਼ ਸੈਣੀ,ਪ ਸ ਸ ਫ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬੱਧਣ, ਕੌਰ ਸਿੰਘ ਜ਼ੀਰਾ, ਰਮੇਸ਼ ਕੁਮਾਰ ਕੰਬੋਜ ਮੱਖੂ, ਦਰਸ਼ਨ ਸਿੰਘ ਭੁੱਲਰ ਗੁਰੂ ਹਰਸਹਾਏ, ਸਤਨਾਮ ਸਿੰਘ ਫਿਰੋਜ਼ਪੁਰ, ਜੋਗਿੰਦਰ ਸਿੰਘ ਕੜਾਹੇ ਵਾਲਾ, ਤਰਸੇਮ ਸਿੰਘ ਹਾਜੇਵਾਲੀ, ਬਲਦੇਵ ਰਾਜ ਸ਼ਰਮਾ,ਨਹਿਰੀ ਪਟਵਾਰੀ ਬਲਬੀਰ ਸਿੰਘ, ਨਿਸ਼ਾਨ ਸਿੰਘ ਪ੍ਰਧਾਨ ਦੀ ਪਟਵਾਰ ਯੂਨੀਅਨ ਪੰਜਾਬ, ਪੰਚਾਇਤੀ ਰਾਜ ਮਹਿੰਦਰ ਸਿੰਘ ਬਰਾੜ, ਧੀਰਜ ਕੁਮਾਰ, ਜਲ ਸਰੋਤ ਹਰਦੀਪ ਸਿੰਘ, ਮਨਜੀਤ ਗਰੋਵਰ, ਦਮਨ ਸ਼ਰਮਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਹਾਜ਼ਰ ਵਰਕਰ ਨੇ ਇਕ ਅਵਾਜ਼ ਵਿੱਚ ਸੰਕਲਪ ਲਿਆ ਕਿ ਉਹ ਪ ਸ ਸ ਫ ਦੇ ਕ੍ਰਾਂਤੀਕਾਰੀ ਮੁਲਾਜ਼ਮ ਮੰਗਾਂ ਦੇ ਸੰਘਰਸ਼ਮਈ ਸੰਘਰਸ਼ਾਂ ਦੇ ਹਾਮੀ ਬਣਕੇ ਕੰਮ ਕਰਨਗੇ ਅਤੇ ਆਪਣੇ ਹੱਕ ਲੈਣਗੇ।

Related Articles

Leave a Comment