Home » ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ

ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ

by Rakha Prabh
8 views

 ਜ਼ੀਰਾ/ ਫਿਰੋਜ਼ਪੁਰ 14 ਜਨਵਰੀ (ਰਾਖਾ ਪ੍ਰਭ ਬਿਉਰੋ) ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਜੱਥੇਬੰਦੀ ਦੇ ਦਫ਼ਤਰ ਨਹਿਰ ਕਲੋਨੀ ਵਿਖੇ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅਪਣਾਏ ਰਵੀਏ ਦੀ ਨਿੰਦਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੀਆਂ ਪਿਛਲੀਆਂ ਕਾਂਗਰਸ ਅਤੇ ਅਕਾਲੀ ਬੀਜੇਪੀ ਸਰਕਾਰਾਂ ਦੇ ਵਰਤਾਰੇ ਨੂੰ ਮਾਤ ਪਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਨੇ ਕੇਂਦਰ ਸਰਕਾਰ ਦੀ ਤਰਜ਼ ਤੇ ਡੀ ਏ ਅਤੇ ਪੇ ਕਮਿਸ਼ਨ ਦਾ ਬਣਦਾ ਬਕਾਇਆ ਆਪਣੇ ਮੁਲਾਜ਼ਮ ਵਰਗ ਨੂੰ ਦੇ ਦਿੱਤਾ ਗਿਆ ਹੈ। ਪ੍ਰੰਤੂ ਮਾਨ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੇ ਕਮਿਸ਼ਨ ਦਾ ਬਕਾਇਆ ਅਤੇ ਡੀ ਏ ਦੀਆਂ ਕਿਸ਼ਤਾਂ ਦਾ ਬਕਾਇਆ ਨਾ ਦੇਣਾ, ਕੱਚੇ ਮੁਲਾਜ਼ਮ ਪੱਕੇ ਨਾ ਕਰਨਾ , ਨਵੀਂ ਭਰਤੀ ਨਾ ਕਰਨਾ ਆਦਿ ਦੇ ਵਰਤਾਰੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪ੍ਰਤੀ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਭਾਰੀ ਰੋਸ ਹੈ। ਇਸ ਉਪਰੰਤ ਜੱਥੇਬੰਦੀ ਦੇ ਕੈਲੰਡਰ ਜਾਰੀ ਕੀਤੇ ਗਏ ਅਤੇ ਲੋਹੜੀ ਮਾਘੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਮੀਟਿੰਗ ਵਿੱਚ ਨੋਪਾਰਾਮ, ਜਗਦੀਸ਼ ਚੰਦਰ, ਮੰਗਲ ਸਿੰਘ, ਲਾਲ ਚੰਦ ,ਇੰਦਰ ਮੋਹਨ, ਬਖਸ਼ੀਸ਼ ਸਿੰਘ, ਧਰਮਿੰਦਰ ਸਿੰਘ, ਆਸ਼ਾ ਚੰਦ, ਰਾਮ ਰਾਜ ,ਕਰਮ ਸਿੰਘ, ਸੁਖ ਰਾਮ, ਮਹਾਂਵੀਰ ਸਿੰਘ, ਚੇਤ ਰਾਮ, ਭਜਨਾ ਰਾਮ, ਵੈਦ ਪ੍ਰਕਾਸ਼ ਆਦਿ ਹਾਜ਼ਰ ਸਨ।

Related Articles

Leave a Comment