Home ਪੰਜਾਬ ਪਾਥਵੇਜ਼ ਗਲੋਬਲ ਸਕੂਲ ਕਰਵਾਇਆ ਵਿਦਿਆਰਥੀ ਕੌਂਸਲ ਦਾ ਸੋਹ ਚੁੱਕ ਸਮਾਗਮ

ਪਾਥਵੇਜ਼ ਗਲੋਬਲ ਸਕੂਲ ਕਰਵਾਇਆ ਵਿਦਿਆਰਥੀ ਕੌਂਸਲ ਦਾ ਸੋਹ ਚੁੱਕ ਸਮਾਗਮ

by Rakha Prabh
13 views

ਕੋਟ ਈਸੇ ਖਾਂ- ਨਿਰਮਲ ਸਿੰਘ ਕਾਲੜਾ -ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ ਵਿਖੇ ਅਕਾਦਮਿਕ ਸੈਸ਼ਨ 2025-26 ਦੌਰਾਨ ਵਿਦਿਆਰਥੀ ਕੌਂਸਲ ਦੀ ਸੋਹ ਚੁੱਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਵਿਦਿਆਰਥੀ ਕੌਂਸਲ ਬੱਚਿਆਂ ਵਿੱਚ ਆਪਣੇ ਫਰਜ਼ਾਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਅਤੇ ਬਹੁਤ ਵਧੀਆ ਢੰਗ ਨਾਲ ਨਿਭਾਉਣ ਲਈ ਤਿਆਰ ਕਰਦਾ ਹੈ ਤਾਂ ਕਿ ਬੱਚੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਵਧੀਆ ਸਿਰ ਕੱਢ ਆਗੂ ਬਣ ਸਕਣ। ਪਾਥਵੇਜ ਗਲੋਬਲ ਸਕੂਲ ਦਾ ਮੰਨਣਾ ਹੈ ਕਿ ਸਕੂਲ ਸਾਰੀਆਂ ਗਤੀਵਿਧੀਆਂ ਬੱਚਿਆਂ ਦੀ ਉਮਤੀ ਅਤੇ ਮਾਨਸਿਕ ਅਤੇ ਸਰੀਰਕ ਵਿਕਾਸ ਤੇ ਆਧਾਰਤ ਹੋਣੀਆਂ ਚਾਹੀਦੀਆਂ ਹਨ। ਇਸ ਸਮਾਗਮ ਵਿੱਚ ਚੁਣੇ ਗਏ ਵਿਦਿਆਰਥੀਆਂ ਵਿੱਚੋਂ ਆਰਿਅਨ ਦੀਪ ਸਿੰਘ ਹੈਡ ਬੋਏ, ਮਹਿਕਦੀਪ ਕੌਰ ਹੈਡ ਗਰਲ, ਨਵਦੀਪ ਸਿੰਘ ਵਾਈਸ ਹੈਡ ਬੋਏ, ਰਵਨੀਤ ਕੌਰ ਵਾਈਸ ਹੈਡ ਗਰਲ, ਹਰਸਿਮਰਤ ਕੌਰ ਐਕਟੀਵਿਟੀ ਹੈਡ ਗਰਲ, ਸੁਖਮਨਦੀਪ ਸਿੰਘ ਐਕਟੀਵਿਟੀ ਹੈਡ ਬੋਏ, ਹਰਪ੍ਰੀਤ ਸਿੰਘ ਆਰਟ ਐਂਡ ਕਲਚਰ ਹੈਡ ਬੋਏ, ਰੁਪਿੰਦਰ ਕੌਰ ਆਰਟ ਐਂਡ ਕਲਚਰ ਹੈਡ ਗਰਲ, ਵਿਕਰਮ ਜੋਤ ਸਿੰਘ ਸਪੋਰਟਸ ਹੈਡ ਬੋਏ ਅਤੇ ਕਿਰਨਦੀਪ ਕੌਰ ਸਪੋਰਟਸ ਹੈਡ ਗਰਲ ਆਦਿ ਸ਼ਾਮਿਲ ਸਨ।
ਇਸ ਮੌਕੇ ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ , ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਮਾਨਯੋਗ ਪ੍ਰਿੰਸੀਪਲ ਡਾਕਟਰ ਪੰਕਜ ਧਮੀਜਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਆਪਣੇ ਫਰਜ ਨਿਭਾਉਣ ਲਈ ਨਿਰਪੱਖ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ।

Related Articles

Leave a Comment