Home ਪੰਜਾਬ ਹੇਮਕੁੰਟ ਸਕੂਲ ਦੀ ਵਿਦਿਆਰਥਣ ਨੇ 96.4% ਅੰਕ ਪ੍ਰਾਪਤ ਕਰਕੇ ਮਾਰੀ ਬਾਜ਼ੀ

ਹੇਮਕੁੰਟ ਸਕੂਲ ਦੀ ਵਿਦਿਆਰਥਣ ਨੇ 96.4% ਅੰਕ ਪ੍ਰਾਪਤ ਕਰਕੇ ਮਾਰੀ ਬਾਜ਼ੀ

by gpsingh
5 views

ਇਲਾਕੇ ਦੀ ਨਾਮਵਰ ਸੰਸਥਾ ਹੇਮਕੁੰਟ ਸਕੂਲ ਨੇ ਸੀ.ਬੀ.ਐੱਸ.ਈ ਬੋਰਡ ਵੱਲੋਂ ਐਲਾਨੇ ਗਏ ਮਾਰਚ 2026 ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਪਿਛਲੇ ਸਾਲਾਂ ਤੋਂ ਲਗਾਤਾਰ ਆ ਰਹੇ ਵਧੀਆ ਨਤੀਜਿਆਂ ਨੂੰ ਬਰਕਰਾਰ ਰੱਖਿਆ। ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਵਿਦਿਆਰਥੀਆਂ ਨੇ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਸਦਕਾ ਉੱਚ ਅੰਕ ਪ੍ਰਾਪਤ ਕੀਤੇ।

ਜਸ਼ਨਦੀਪ ਕੌਰ (ਫਤਿਹਗੜ੍ਹ ਕੋਰੋਟਾਣਾ) 96.4%, ਆਰਵ ਗਰੋਵਰ (ਫਤਿਹਗੜ੍ਹ ਪੰਜਤੂਰ) 96%, ਅਮਾਨਤ ਸਿੰਘ ਸਿੱਧੂ (ਤਲਵੰਡੀ ਨੌ ਬਹਾਰ) 94.2%, ਸੋਮਾ ਰਾਣੀ (ਕੋਟ-ਈਸੇ-ਖਾਂ) 93.2%, ਮਹਿਕਪ੍ਰੀਤ ਕੌਰ (ਦੀਨੇ ਕੇ) 92.8%, ਹਰਲੀਨ ਕੌਰ (ਬੰਡਾਲਾ ਨੌ ਬੰਬ) 92.6%, ਰਮਨਪ੍ਰੀਤ ਕੌਰ (ਪੱਪਰੀ) 92.2%, ਦਿਕਸ਼ਾ ਬਾਵਾ (ਤਲਵੰਡੀ ਨੌ ਬਹਾਰ) 91.8%, ਮਹਿਕਦੀਪ ਕੌਰ (ਖੋਸਾ) 91.6%, ਕੋਮਲਪ੍ਰੀਤ ਕੌਰ ਢਿੱਲੋਂ (ਪੱਪਰੀ) 91.2%, ਗਗਨਪ੍ਰੀਤ ਕੌਰ (ਫਤਿਹਪੁਰ ਝੁੱਗੀਆਂ) 90.6%, ਮੰਨਤ (ਮੰਚੂ) 90.4%, ਹਰਜੋਤ ਸਿੰਘ ਗੁਲਾਟੀ (ਕੋਟ-ਈਸੇ-ਖਾਂ) 89.8%, ਕੋਮਲਪ੍ਰੀਤ ਕੌਰ (ਭਿੰਡਰ ਕਲਾਂ) 89%, ਰਮਨੀਕ ਸਿੰਘ (ਲੌਂਗੀਵਿੰਡ) 88.6%, ਜੈਸਮੀਨ ਕੌਰ (ਵੱਟੂ ਭੱਟੀ) 88.6%, ਜਸਲੀਨ ਕੌਰ (ਦਾਤੇਵਾਲ) 86.8%, ਰਮਨਦੀਪ ਕੌਰ (ਸੰਧਾ ਸਿੰਘ ਵਾਲਾ) 86.8%, ਅਵਨੀਤ ਕੌਰ 86.6%, ਜਸਪ੍ਰੀਤ ਕੌਰ (ਅਮੀਵਾਲਾ) 86.6%, ਮਹਿਕ ਸ਼ਰਮਾ (ਕੋਟ-ਈਸੇ-ਖਾਂ) 86.4%, ਹਰਮਨਵੀਰ ਕੌਰ (ਲੋਹਾਰਾ) 86.2%, ਅਨੁਵੀਰ ਕੌਰ (ਰਟੋਲ਼ਕੋਟ) 86%, ਮਨਜੋਤ ਸਿੰਘ (ਧਰਮਕੋਟ) 85.4%, ਮਨਵੀਰ ਕੌਰ (ਰੰਡਿਆਲਾ) 85.2%, ਅਰਵਿੰਦਰ ਕੌਰ (ਤਲਵੰਡੀ ਮੰਗੇ ਖਾਂ) 85.2%, ਰਿਧਮਪ੍ਰੀਤ ਕੌਰ (ਕੋਟ-ਈਸੇ-ਖਾਂ) 85.2%, ਏਕਨੂਰ ਸਿੰਘ (ਦੌਲਤਪੁਰਾ ਉੱਚਾ) 85%, ਗੁਰਕੀਰਤ ਸਿੰਘ ਵਸ਼ਿਸ਼ਟ (ਕੋਟ-ਈਸੇ-ਖਾਂ) 85% ਅੰਕ ਪ੍ਰਾਪਤ ਕੀਤੇ।

ਸਾਰੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਵੱਲੋਂ ਸਾਰਾ ਸਾਲ ਕਰਵਾਈ ਗਈ ਮਿਹਨਤ ਨੂੰ ਚੰਗੇ ਨਤੀਜਿਆਂ ਦਾ ਸਿੱਟਾ ਦੱਸਿਆ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਨੂੰ ਦੇਖਦੇ ਹੋਏ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਵਿਦਿਆਰਥੀਆਂ ਨੂੰ ਹੋਰ ਵੀ ਸਖਤ ਮਿਹਨਤ ਕਰਵਾਉਣਗੇ, ਤਾਂ ਜੋ ਵਿਦਿਆਰਥੀ ਹੋਰ ਵੀ ਚੰਗੇ ਨੰਬਰ ਪ੍ਰਾਪਤ ਕਰ ਸਕਣ। ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ ਤੇ ਸੰਸਥਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ, ਐਮ. ਡੀ. ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਅਤੇ ਪ੍ਰਿੰਸੀਪਲ ਸੋਨੀਆ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫਲਤਾ ਉਨ੍ਹਾਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਵਚਨਬੱਧ ਰਹੇਗਾ ਅਤੇ ਭਵਿੱਖ ਵਿੱਚ ਵੀ ਬੱਚੇ ਇਸੇ ਤਰ੍ਹਾਂ ਸਫਲਤਾਵਾਂ ਹਾਸਲ ਕਰਦੇ ਰਹਿਣਗੇ।

Related Articles

Leave a Comment