Home ਚੰਡੀਗੜ੍ਹ ਕੈਮਬਰਿਜ ਕਾਨਵੈਂਟ ਸਕੂਲ ਵਿੱਚ ਕਰਵਾਇਆ ਗਿਆ ਐਨੂਅਲ ਸਮਾਗਮ

ਕੈਮਬਰਿਜ ਕਾਨਵੈਂਟ ਸਕੂਲ ਵਿੱਚ ਕਰਵਾਇਆ ਗਿਆ ਐਨੂਅਲ ਸਮਾਗਮ

by gpsingh
75 views

ਮੋਗਾ/ਕੋਟ ਈਸੇ ਖਾਂ। ( ਗੁਰਪ੍ਰੀਤ ਸਿੰਘ ਸਿੱਧੂ ) :- ਕੈਮਬਰਿਜ ਕਾਨਵੈਂਟ ਸਕੂਲ ਜੋ ਕਿ ਕੋਟ ਈਸੇ ਖਾਂ ਦੀ ਪ੍ਰਸਿੱਧ ਵਿਦਿਅਕ ਸੰਸਥਾ ਹੈ ਵਿੱਚ ਇਸ ਸਾਲ ਸਲਾਨਾ ਐਨੁਅਲ ਸਮਾਗਮ ( ਅਸ਼ੀਰਵਾਦ ਦਾ ਬਲੇਸਿੰਗ) ਕਰਵਾਇਆ ਗਿਆ। ਜਿਸ ਵਿੱਚ ਸਾਰੇ ਹੀ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ ।ਇਸ ਸੰਬੰਧ ਵਿੱਚ ਮਾਪਿਆਂ ਵਿੱਚ ਵੀ ਭਾਰੀ ਉਤਸਾਹ ਦੇਖਿਆ ਗਿਆ ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਅਲੱਗ ਅਲੱਗ ਤਰ੍ਹਾਂ ਦੀਆਂ ਪਰਫੋਰਮੈਂਸ ਦਿੱਤੀਆਂ ਗਈਆਂ ਜਿਸ ਵਿੱਚ ਭੰਗੜਾ ,ਗਿੱਧਾ, ਰਾਜਸਥਾਨੀ ਡਾਂਸ, ਫੋਕ ਡਾਂਸ ਅਤੇ ਹੋਰ ਬਹੁਤ ਸਾਰੇ ਮੋਟੀਵੇਸ਼ਨਲ ਡਾਂਸ ਪਰਫੋਰਮੈਂਸ ਵੀ ਦਿੱਤੀਆਂ ਗਈਆਂ ।ਇਸ ਸਮੇਂ ਮੁੱਖ ਮਹਿਮਾਨ ਵਜੋਂ ਕੋਟ ਈਸੇ ਖਾਂ ਦੇ ਵਿਧਾਇਕ ਸਰਦਾਰ ਦਵਿੰਦਰਜੀਤ ਸਿੰਘ ਢੋਸ ਜੀ ਦੇ ਮਾਤਾ ਜੀ ਸ੍ਰੀਮਤੀ ਸੁਰਿੰਦਰ ਕੌਰ ਢੋਸ,ਡੀ.ਐਸ.ਪੀ. ਸ਼੍ਰੀ ਰਮਨਦੀਪ ਸਿੰਘ,SHO ਮੈਡਮ ਸੁਨੀਤਾ ਰਾਣੀ , ਬੀਡੀਪੀਈਓ ਮੈਮ ਕੰਚਨ ਬਾਲਾ ,ਸ੍ਰੀ. ਗੁਰਮੀਤ ਮੁਖੀਜਾਪ੍ਰਧਾਨ ਨਗਰ ਕੌਂਸਲ ਧਰਮਕੋਟ,ਡਿਪਟੀ ਡੀ.ਈ.ਓ ਗੁਰਦਿਆਲ ਸਿੰਘ , ਸਟੇਟ ਐਵਾਰਡ ਪ੍ਰਾਪਤ ਅਧਿਆਪਕ ਪਲਵਿੰਦਰ ਸਿੰਘ ਲੈਕਚਰਾਰ ਸਪੋਰਟਸ (ਸ਼ਹੀਦ ਜੈਮਲ ਸਿੰਘ ਸੈਨ. ਸ. ਸਕੂਲ ਘਲੋਟੀ)
ਸ਼੍ਰੀਮਤੀ ਜਸਵੀਰ ਕੌਰ (ਜੀ.ਪੀ.ਐਸ. ਦੌਲੇਵਾਲਾ ਮੇਅਰ),ਸਵਰਨਜੀਤ ਸਿੰਘ ਸੱਗੂ (ਸੀ.ਐਚ.ਟੀ. ਮਾਹਲ) ਕੰਚਨ ਬਾਲਾ ਮੈਮ (ਬੀਪੀਈਓ ਧਰਮਕੋਟ) ਨਗਰ ਪੰਚਾਇਤ ਕੋਟ ਈਸੇ ਖਾਂ ਦੇ ਐਮ.ਸੀ ਸ਼੍ਰੀ ਸਤਵੰਤ ਸਿੰਘ ਸਿੱਧੂ , ਸ੍ਰੀ ਬਿਕਰਮਜੀਤ ਸ਼ਰਮਾ , ਸੁਰਿੰਦਰ ਕੁਮਾਰ ਸਚਦੇਵਾ, ਸਵਰਾਜ ਸਿੰਘ ਢਿੱਲੋ( ਸਰੰਪਚ ਗਲੋਟੀ) ,ਚਰਨਜੀਤ ਸਿੰਘ (ਸਾਬਕਾ ਸਰੰਪਚ ਗਲੋਟੀ), ਰਣਧੀਰ ਸਿੰਘ (ਸਰਪੰਚ ਘਲੋਟੀ ਖੁਰਦ), ਦਵਿੰਦਰ ਸਿੰਘ ਸੰਧੂ ਮੈਬਰ ਪੰਚਾਇਤ ਗਲੋਟੀ, ਇਹਨਾ ਤੋ ਇਲਾਵਾ ਕੋਟ ਈਸੇ ਖਾ ਦੇ ਸਮੂਹ ਪ੍ਰੈਸ ਦੇ ਮੈਬਰ ,ਕੁਝ ਹੋਰ ਸ਼ਖਸੀਅਤ ਸ਼ਾਮਲ ਸਨ, ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ ਡਾਕਟਰ ਸੰਜੇ ਚੁੰਗ, ਪ੍ਰਿੰਸੀਪਲ ਗੁਰਵਿੰਦਰ ਸਿੰਘ, ਸਕੂਲ ਦੇ ਮੈਨੇਜਿੰਗ ਕਮੇਟੀ ਦੇ ਮੈਂਬਰ ਸ਼੍ਰੀ ਮਨਦੀਪ ਮਾਲੜਾ,ਸ਼੍ਰੀ ਸੰਦੀਪ ਮਾਲੜਾ ,ਮੈਡਮ ਕਾਜਲ ਮਾਲੜਾ ਅਤੇ ਮਹਿਕ ਮਾਲੜਾ ਵੱਲੋਂ ਆਈਆਂ ਹੋਈਆਂ ਸਮੂਹ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਤਰ੍ਹਾਂ ਇਹ ਸਲਾਨਾ ਸਮਾਗਮ ਕੈਮਬਰਿਜ ਸਕੂਲ ਦੇ ਵਿਹੜੇ ਵਿੱਚ ਯਾਦਗਾਰ ਹੋਰ ਨਿਬੜਿਆ।

Related Articles

Leave a Comment