Home ਪੰਜਾਬ ਪਾਕਿਸਤਾਨ ਨੇ ਬੀਐਸਐਫ ਦੇ ਜਵਾਨ ਪੂਰਨਮ ਕੁਮਾਰ ਸ਼ਾਅ ਨੂੰ ਭਾਰਤ ਨੂੰ ਸੌਂਪਿਆ ਵਾਪਿਸ

ਪਾਕਿਸਤਾਨ ਨੇ ਬੀਐਸਐਫ ਦੇ ਜਵਾਨ ਪੂਰਨਮ ਕੁਮਾਰ ਸ਼ਾਅ ਨੂੰ ਭਾਰਤ ਨੂੰ ਸੌਂਪਿਆ ਵਾਪਿਸ

* ਬੀਐਸਐਫ ਦੇ ਜਵਾਨ ਦੀ 22 ਦਿਨਾ ਬਾਅਦ ਹੋਈ ਵਤਨ ਵਾਪਸੀ

by Rakha Prabh
0 views

 

ਫਿਰੋਜ਼ਪੁਰ/ ਮਮਦੋਟ – ਮਈ -( ਰੋਸ਼ਨ ਲਾਲ ਮਨਚੰਦਾ )

ਮਮਦੋਟ ਬਲਾਕ ਅਧੀਨ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਹਿੰਦ-ਪਾਕ ਸਰਹੱਦ ਸਥਿਤ ਬੀਐਸਐਫ ਦੀ ਚੈਕ ਪੋਸਟ ਜੱਲੋ ਕੇ ਦੇ ਗੇਟ ਨੰਬਰ 208/1 ਤੋ ਮਿਤੀ 23 ਅਪ੍ਰੈਲ 2025 ਨੂੰ ਕਾਂਸਟੇਬਲ ਪੂਰਨਮ ਕੁਮਾਰ ਸ਼ਾਅ 23 ਅਪ੍ਰੈਲ 2025 ਨੂੰ ਲਗਭਗ 11:50 ਵਜੇ ਡਿਊਟੀ ਦੌਰਾਨ ਗਲਤੀ ਨਾਲ ਪਾਕਿਸਤਾਨੀ ਖੇਤਰ ਵਿੱਚ ਦਾਖਲ ਹੋ ਗਿਆ ਸੀ ਅਤੇ ਪਾਕਿ ਰੇਂਜਰਾਂ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਸੀ । ਉਸ ਤੋ ਬਾਅਦ ਤੋ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਗੇਟ ਨੂੰ 208/1 ਤੋ ਪਾਰ ਬੀਐਸਐਫ ਅਤੇ ਪਾਕ ਰੇਜਰਾ ਵਿਚਕਾਰ ਕਈ ਦੌਰ ਦੀਆ ਫਲੈਗ ਮੀਟਿੰਗਾ ਵੀ ਹੋਈਆ ਪਰ ਪਾਕਿਸਤਾਨ ਨੇ ਬੀਐਸਐਫ ਦੇ ਜਵਾਨ ਨੂੰ ਵਾਪਸ ਨਹੀ ਸੌਂਪਿਆ ਸਰਹੱਦ ‘ਤੇ ਜੰਗਬੰਦੀ ਤੋਂ ਬਾਅਦ, ਪਾਕਿਸਤਾਨ ਨੇ ਉਸ ਬੀਐਸਐਫ ਜਵਾਨ ਨੂੰ ਰਿਹਾਅ ਕਰ ਦਿੱਤਾ ਹੈ ਜੋ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਪੱਛਮੀ ਬੰਗਾਲ ਦੇ ਰਹਿਣ ਵਾਲੇ ਇਸ ਸਿਪਾਹੀ ਨੂੰ ਪਾਕਿਸਤਾਨੀ ਰੇਂਜਰਾਂ ਨੇ ਪੰਜਾਬ ਨਾਲ ਲੱਗਦੀ ਸਰਹੱਦ ਤੋਂ ਹਿਰਾਸਤ ਵਿੱਚ ਲਿਆ ਸੀ।
ਜਵਾਨ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਅੰਮ੍ਰਿਤਸਰ ਦੇ ਅਟਾਰੀ ਬਰਾਡਰ ਰਾਹੀਂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਵਿਚਕਾਰ ਚੱਲ ਰਹੀ ਗੱਲਬਾਤ ਤੋਂ ਬਾਅਦ ਕਾਰਵਾਈ ਨੇਪਰੇ ਚੜ੍ਹ ਸਕੀ ਹੈ

Related Articles

Leave a Comment