Home ਦੇਸ਼ ਸ਼ਹਿਰ ,ਚ ਗੈਂਗਸਟਰਾ ਦੀ ਗੋਲੀ ਤੇ ਫਰੋਤੀਆ ਤੋਂ ਕੰਬੇ ਕਾਰੋਬਾਰੀ ਸ਼ਹਿਰ ਛੱਡਣ ਲਈ ਮਜ਼ਬੂਰ :- ਅਸ਼ੋਕ ਹੰਸ

ਸ਼ਹਿਰ ,ਚ ਗੈਂਗਸਟਰਾ ਦੀ ਗੋਲੀ ਤੇ ਫਰੋਤੀਆ ਤੋਂ ਕੰਬੇ ਕਾਰੋਬਾਰੀ ਸ਼ਹਿਰ ਛੱਡਣ ਲਈ ਮਜ਼ਬੂਰ :- ਅਸ਼ੋਕ ਹੰਸ

by Rakha Prabh
7 views

ਜ਼ੀਰਾ/ ਫਿਰੋਜ਼ਪੁਰ 22 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ ) :- ਸ਼ਹਿਰ ਅੰਦਰ ਗੈਂਗਸਟਰਾ ਦੀਆਂ ਸ਼ਰੇਆਮ ਬਾਜਾਰਾ ਵਿੱਚ ਚਲਦੀਆਂ ਗੋਲੀਆਂ ਅਤੇ ਫਰੋਤੀਆ ਤੋਂ ਤੰਗ ਕਾਰੋਬਾਰੀ ਸ਼ਹਿਰ ਛੱਡ ਕੇ ਜਾਣ ਲਈ ਤਿਆਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਸ਼ੋਕ ਹੰਸ ਪ੍ਰਧਾਨ ਕਬਾੜੀਆਂ ਯੂਨੀਅਨ ਜ਼ੀਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪੁਲਿਸ ਵੱਲੋਂ ਬਜ਼ਾਰਾਂ ਵਿੱਚ ਕੋਈ ਫੁੱਟ ਪਟਰੋਲਿਗ ਤੇ ਪਿੰਡਾਂ ਵਿਚ ਪਟਰੋਲਿਗ ਗਸਤਾ ਨਹੀਂ ਲਗਾਈਆਂ ਜਾਂਦੀਆਂ , ਉਲਟਾ ਪੁਲਿਸ ਅਧਿਕਾਰੀ ਕਾਰੋਬਾਰੀ ਲੋਕਾਂ ਨੂੰ ਧਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਹੀ ਕਾਰੋਬਾਰ ਚਲ ਰਹੇ ਹਨ ਅਤੇ ਸ਼ਰੇਆਮ ਫਰੋਤੀਆ ਮੰਗੀਆਂ ਜਾ ਰਹੀਆਂ ਹਨ ਤੇ ਗੋਲੀਬਾਰੀ ਕਰਕੇ ਆਮ ਸ਼ਹਿਰੀਆਂ ਨੂੰ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕੋਈ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਨੂੰ ਦੋ ਤੋ ਘੰਟੇ ਆਉਣ ਵਿੱਚ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਵੱਲੋਂ ਕਾਰੋਬਾਰੀ ਲੋਕਾਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਕਨੂੰਨ ਨਾਮ ਦੀ ਚੀਜ਼ ਖੰਭ ਲਗਾ ਕੇ ਕਿਧਰੇ ਉੱਡ ਗਈ ਹੈ।

Related Articles

Leave a Comment