ਫ਼ਗਵਾੜਾ, 22 ਜੁਲਾਈ ( ਕੁਲਦੀਪ ਸਿੰਘ ਕੌੜਾ ) :- ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦਾ ਇੱਕ ਵਫ਼ਦ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਹੇਠ ਤਹਿਸੀਲਦਾਰ ਫ਼ਗਵਾੜਾ ਸ੍ਰ ਜਸਵਿੰਦਰ ਸਿੰਘ ਨੂੰ ਮਿਲਿਆ ਅਤੇ ਐਸੋਸੀਏਸ਼ਨ ਨੂੰ ਮਾਸਿਕ ਮੀਟਿੰਗ ਕਰਨ ਅਤੇ ਬੈਠਣ ਲਈ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਐਸੋਸੀਏਸ਼ਨ ਫ਼ਗਵਾੜਾ ਨੂੰ ਮਾਸਿਕ ਮੀਟਿੰਗ ਕਰਨ ਲਈ ਬੈਠਣ ਯੋਗ ਕੋਈ ਥਾਂ ਦੇਣ ਬਾਰੇ ਐਸ ਡੀ ਐਮ ਫ਼ਗਵਾੜਾ ਨੂੰ ਬੇਨਤੀ ਪੱਤਰ ਦਿੱਤਾ ਗਿਆ ਸੀ। ਪਰ ਕੋਈ ਕਾਰਵਾਈ ਦਾ ਕੋਈ ਵੀ ਜਵਾਬ ਨਾ ਮਿਲਣ ਕਾਰਨ ਤਹਿਸੀਲਦਾਰ ਨੂੰ ਯਾਦ ਪੱਤਰ ਦਿੱਤਾ ਗਿਆ ਸੀ। ਪਰ ਬਹੁਤ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤਹਿਸੀਲ ਦਫ਼ਤਰ ਫ਼ਗਵਾੜਾ ਵਲੋਂ ਕੋਈ ਵੀ ਯੋਗ ਕਾਰਵਾਈ ਨਹੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਸ ਜਸਵਿੰਦਰ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਐਸੋਸੀਏਸ਼ਨ ਦੇ ਆਗੂਆਂ ਦੀ ਗੱਲਬਾਤ ਸੁਣੀ ਅਤੇ ਐਸੋਸੀਏਸ਼ਨ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਜਲਦੀ ਹੀ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਫ਼ਦ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ,ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ,ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ, ਹਰਭਜਨ ਲਾਲ ਕੌਲ ਕੇ ਕੇ ਪਾਂਡੇ,ਹਰੀ ਓਮ ਸ਼ਰਮਾ, ਹਰਭਜਨ ਲਾਲ, ਤਾਰਾ ਸਿੰਘ ਬੀਕਾ,ਸਤਪਾਲ ਮਹਿਮੀ, ਕਰਨੈਲ ਸਿੰਘ, ਰਤਨ ਸਿੰਘ, ਸ਼ਿਵ ਦਾਸ ਆਦਿ ਹਾਜ਼ਰ ਸਨ।
7
