ਜ਼ੀਰਾ 8 ਮਾਰਚ ,ਪ੍ਰਭ ਬਿਊਰੋ
ਅੱਜ ਪਿੰਡ ਨੀਲੇਵਾਲਾ ਵਿਖੇ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਸਾਹਿਤਕਾਰ ਜਰਨੈਲ਼ ਸਿੰਘ ਭੁੱਲਰ ਵੱਲੋਂ ਆਪਣੀ ਪਤਨੀ ਰਾਜਵਿੰਦਰ ਕੌਰ ਭੁੱਲਰ ਦੀ ਦੂਸਰੀ ਬਰਸੀ ਮੌਕੇ ਸੇਵਾ ਭਾਰਤੀ ਸੰਸਥਾ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦੀਆਂ ਪੰਜ ਲੋੜਵੰਦ ਵਿਦਿਆਰਥਣਾ ਨੂੰਸਿਲਾਈ ਮਸ਼ੀਨਾਂ ਵੰਡੀਆਂ ਗਈਆਂ।
ਇਸ ਮੌਕੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਖੋਸਾ,
ਸੇਵਾ ਭਾਰਤੀ ਜ਼ੀਰਾ ਦੇ ਪ੍ਰਧਾਨ ਪ੍ਰੀਤਮ ਸਿੰਘ, ਇਸਤਰੀ ਵਿੰਗ ਦੀ ਪ੍ਰਧਾਨ ਕਿਰਨ ਗੌੜ ਵੱਲੋਂ ਇਸ ਕਾਰਜ ਲਈ ਜਰਨੈਲ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ
ਰਿਟਾ: ਲੈਕਚਰਾਰ ਨਰਿੰਦਰ ਸਿੰਘ,ਅਸ਼ੋਕ ਕੁਮਾਰ ਪਲਤਾ ਅਤੇ ਜਗਦੇਵ ਕੁਮਾਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ,ਸਾਨੂੰ ਸਭ ਨੂੰ ਆਪਣੀ ਦਸਾਂ ਨੂਹਾਂ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਜਰਨੈਲ ਸਿੰਘ ਭੁੱਲਰ ਵੱਲੋਂ ਪ੍ਰਕਿਰਤੀ ਕਲੱਬ ਜ਼ੀਰਾ ਨੂੰ ਵੀ 5100.00 ਰੁਪਏ ਦੀ ਸਹਾਇਤਾ ਦਿੱਤੀ ਗਈ।
ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ,ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਜ਼ੀਰਾ,ਹਰਜੀਤ ਸਿੰਘ ਵਧਵਾ,ਐੱਨਕੇ ਨਾਰੰਗ,
ਜਗਦੇਵ ਸ਼ਰਮਾ,ਓਮ ਪ੍ਰਕਾਸ਼ ਪੁਰੀ,ਸਮਾਜ ਸੇਵਿਕਾ ਕਿਰਨ ਗੌੜ,ਨਵਜੋਤ ਨੀਲੇਵਾਲਾ,
ਗੁਰਜੀਤ ਕੌਰ,ਸ਼ੁਕਲ ਕਾਂਤਾ,ਰਿਟਾ: ਲੈਕਚਰਾਰ ਨਰਿੰਦਰ ਸਿੰਘ,ਹਰਮੇਸ਼ਪਾਲ ਨੀਲੇਵਾਲਾ,ਸਰਪੰਚ ਇਕਬਾਲ ਸਿੰਘ ਖੋਸਾ, ਨੰਬਰਦਾਰ ਜਗਮੀਤ ਸਿੰਘ ਸੋਢੀ,ਸੁਖਪਾਲ ਸਿੰਘ ਬਰਾੜ, ਸੈਂਟਰ ਟੀਚਰ ਪ੍ਰਵੀਨ ਕੌਰ,
ਮਾਸਟਰ ਰਾਜਵਿੰਦਰ ਸਿੰਘ ਮਾਨਸਾ,ਹਸਰਤਪ੍ਰੀਤ ਸਿੰਘ ਬਾਠ,ਤਪਤੇਜ ਸਿੰਘ ਬਾਠ
ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ- ਪਿੰਡ ਨੀਲੇਵਾਲਾ ਵਿਖੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡਣ ਮੌਕੇ
ਪ੍ਰਾਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ।
