Home ਪੰਜਾਬ ਖੱਤਰੀ ਮਹਾਂਸਭਾ ਕੋਟ ਈਸੇ ਖਾਂ ਵੱਲੋਂ ਮੁੱਖ ਮੰਤਰੀ ਦੇ ਨਾਂਮ ਤੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ।

ਖੱਤਰੀ ਮਹਾਂਸਭਾ ਕੋਟ ਈਸੇ ਖਾਂ ਵੱਲੋਂ ਮੁੱਖ ਮੰਤਰੀ ਦੇ ਨਾਂਮ ਤੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ।

by gpsingh
22 views

ਕੋਟ ਈਸੇ ਖਾਂ/ਮੋਗਾ ,5 ਮਾਰਚ (ਤਰਸੇਮ ਸੱਚਦੇਵਾ)

ਸ਼ਹਿਰ ਦੀ ਖੱਤਰੀ ਮਹਾਸਭਾ ਦੇ ਸਰਪ੍ਰਸਤ ਵਿਜੇ ਕੁਮਾਰ ਧੀਰ ਅਤੇ ਬਲਾਕ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਦੀ ਅਗਵਾਈ ਹੇਠ ਕੌਂਸਲਰ ਪ੍ਰਦੀਪ ਪਲਤਾ, ਰਾਜਨ ਵਰਮਾ,ਲਖਪਤ ਰਾਏ ਮਲਹੋਤਰਾ, ਟੀਟੂ ਨਾਰੰਗ, ਮੁਕੇਸ਼ ਪਲਤਾ, ਕਪਿਲ ਮਹਿਤਾ, ਰਿੰਕੂ ਕਪੂਰ ,ਰਮੇਸ਼ ਮਲਹੋਤਰਾ, ਵਿਨੋਦ ਮਲਹੋਤਰਾ, ਸਮਿਤ ਮਲਹੋਤਰਾ ,ਡਿੰਪਲ ਕਪਾਹੀ, ਸੋਨੂ ਧੀਰ ,ਕੁਲਬੀਰ ਸਿੰਘ ਮਸੀਤਾ ਆਦਿ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਮ ਤੇ ਐਸ ਡੀ ਐਮ ਧਰਮਕੋਟ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੱਤਰੀ ਮਹਾਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਖੱਤਰੀ ਮਹਾਂਸਭਾ ਦੀ 35 ਲੱਖ ਤੋਂ ਵੀ ਵਧੇਰੇ ਆਬਾਦੀ ਹੈ। ਉਨ੍ਹਾਂ ਕਿਹਾ ਕਿ ਖੱਤਰੀ ਮਹਾਂਸਭਾ ਪੰਜਾਬ ਦੇ ਪ੍ਰਦੇਸ਼ ਹਾਈਕਮਾਂਡ ਖੱਤਰੀ ਅਸ਼ੋਕ ਥਾਪਰ, ਰਾਸ਼ਟਰੀ ਪ੍ਰਧਾਨ ਸ਼ਹੀਦ ਸੁਖਦੇਵ ਥਾਪਰ ਮੈਮੋਰਅਿਲ ਟਰੱਸਟ, ਲੁਧਿਆਣਾ ਅਤੇ ਪ੍ਰਦੇਸ਼ ਪ੍ਰਧਾਨ ਖੱਤਰੀ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿੱਚ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਕਿ ਦੇਸ਼ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਆਜਾਦੀ ਲਈ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਸੀ । ਉਨ੍ਹਾਂ ਕਿਹਾ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਜੀ ਦੇ ਸਾਥੀ, ਜਿਨ੍ਹਾਂ ਨੂੰ ਉਹ ਆਪਣਾ ਵੱਡਾ ਭਰਾ ਆਖਦੇ ਸਨ ਅਤੇ ਹਰ ਕੰਮ ਦੇ ਵਿੱਚ ਮਾਸਟਰ ਮਾਇੰਡ ਕਹਿਲਾਏ ਜਾਣ ਵਾਲੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਜੀ ਜਿਨ੍ਹਾਂ ਦਾ ਜਨਮ ਸਥਾਨ ਲੁਧਿਆਣਾ ਦੇ ਨੌਘਰਾ ਮੁਹੱਲਾ ਦੇ ਵਿੱਚ ਹੈ, ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਪ੍ਰਯਾਸ ਚੱਲ ਰਿਹਾ ਹੈ ਕਿ ਚੌੜਾ ਬਾਜ਼ਾਰ ਵਿੱਚ ਪੀ.ਐਨ.ਬੀ. ਬੈਂਕ ਵਾਲੀ ਗਲੀ ਤੋਂ ਸਿੱਧਾ ਰਾਹ ਨੌਘਰਾ (ਸ਼ਹੀਦ ਦੀ ਜਨਮ ਸਥਲੀ) ਨੂੰ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਜਮੀਨ ਨੂੰ ਐਕਵਾਇਰ ਕਰਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਦੇ ਕੇ ਉਸ ਜਮੀਨ ਦਾ ਕਬਜਾ ਲੈਣਾ ਬਾਕੀ ਹੈ। ਉਨ੍ਹਾਂ ਕਿਹਾ ਕਿ 23 ਮਾਰਚ 2025 ਸ਼ਹੀਦੀ ਦਿਵਸ ਆ ਰਿਹਾ ਹੈ ਅਤੇ ਜੋ ਵਾਅਦੇ ਤੁਸੀਂ ਪੰਜਾਬ ਨਾਲ ਕੀਤੇ ਸੀ, ਉਹ ਸਾਰੇ ਹੀ ਮੁਕੰਮਲ ਤੁਸੀਂ ਕਰ ਰਹੇ ਹੋ, ਇਸ ਕਰਕੇ ਇਹ ਵਾਅਦਾ ਵੀ ਤੁਹਾਡੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਪ੍ਰੈੱਸ ਵਾਰਤਾ ਦੇ ਵਿੱਚ ਕਿਹਾ ਗਿਆ ਸੀ, “ਜੋ ਕਿਹਾ ਉਹ ਕਰਾਂਗੇ ਇਸ ਕਰਕੇ ਆਪ ਜੀ ਅੱਗੇ ਬੇਨਤੀ ਹੈ ਕਿ ਇਸ ਵਾਰ 23 ਮਾਰਚ 2025 ਨੂੰ ਸ਼ਹੀਦੀ ਦਿਵਸ ਵਾਲੇ ਦਿਨ ਤੁਸੀਂ ਇਸ ਕਾਰੀਡੋਰ ਦਾ ਉਦਘਾਟਨ ਕਰਕੇ ਪਹਿਲਾਂ ਬਣਦੀ ਮੁਆਵਜ਼ਾ ਰਾਸ਼ੀ ਰਿਲੀਜ਼ ਕਰਕੇ ਸਰਕਾਰ ਉੱਥੇ ਕੋਰੀਡੋਰ ਬਣਾਵੇ ਤਾ ਜੀ ਆਉਣ ਵਾਲੀ ਯੁਵਾ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਇਹ ਕੰਮ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀ ਉਹ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਮੁੱਚਾ ਖੱਤਰੀ ਸਮਾਜ ਅਤੇ ਮਹਾਂਸਭਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਹੈ।

Related Articles

Leave a Comment