ਕੋਟ-ਈਸੇ- ਖਾਂ
ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ- ਖਾਂ ਜੋ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾੳਂਦਾ ਹੈ ਜੋ ਸੀ.ਬੀ.ਐਸ.ਈ ਤੋ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਕੈਬਰਿਜ਼ ਇੰਟਰਨੈਸ਼ਨਲ ਯੂਨੀਵਰਸਿਟੀ ਇੰਗਲੇੈਂਡ ਤੋਂ ਵੀ ਮਾਨਤਾ ਪ੍ਰਾਪਤ ਹੈ ।ਇੱਥੇ ਐੱਨ.ਸੀ.ਸੀ,
ਐੱਨ.ਐੱਸ.ਐੱਸ ਦੇ ਕੇਂਦਰ ਚੱਲ ਰਹੇ ਹਨ ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਸਮੇਂ ਸਮੇਂ ਤੇ ਹੋਰ ਗਤੀਵਿਧੀਆਂ ਵੀ ਕਰਵਾਈਆ ਜਾਂਦੀਆਂ ਹਨ। ਹੇਮਕੁੰਟ ਸਕੂਲ ਵਿਖੇ 05 ਪੰਜਾਬ ਬਟਾਲੀਅਨ ਦੇ ਕਮਾਡਿੰਗ ਅਫ਼ੳਮਪ;ਸਰ ਸੁਨਿਲ ਕੁਮਾਰ ਅਤੇ ਸੂਬੇਦਾਰ ਮੇਜਰ ਸੁਖਮੰਦਰ ਸਿੰਘ ਦੀ ਯੋਗ ਅਗਵਾਈ ਅਧੀਨ
ਵਿਸ਼ੇਸ਼ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਐਮਰਜੈਸੀ ਸਥਿਤੀਆਂ ਵਿੱਚ ਚੋਕਸੀ ਅਤੇ ਸੁਰੱਖਿਆਂ ਪ੍ਰਤੀ ਜਾਗਰੂਕ ਕਰਨਾ ਸੀ ।ਪ੍ਰੋਗਰਾਮ ਦੀ ਸ਼ੂਰੂਆਤ ਸੈਲਫ ਡਿਫੈਂਸ ਡੈਮੋ ਨਾਲ ਕਰਵਾਈ । ਜਿਸ ਵਿੱਚ ਕੈਡਿਟਸ ਨੇ ਵੱਖ-ਵੱਖ ਸਵੈ ਰੱਖਿਆਂ ਤਕਨੀਕਾਂ ਦਾ ਪ੍ਰਦਰਸ਼ਨ
ਕੀਤਾ।ਐੱਨ.ਸੀ.ਸੀ ਦੇ ਏ.ਐੱਨ.ਓ ਸਿਮਰਨਜੀਤ ਕੌਰ ਅਤੇ ਮਹੇਸ਼ ਕੁਮਾਰ ਦੀ ਦੇਖ-ਰੇਖ ਅਧੀਨ ਐਮਰਜੈਸੀ ਸਾਇਰਨ ਵਜਾ ਕੇ ਆਫ਼ੳਮਪ;ਤ ਦੌਰਾਨ ਸੁਰੱਖਿਆ ਪ੍ਰਕਿਰਿਆਵਾਂ ਦਾ ਅਭਿਆਸ ਕਰਵਾਇਆ ।ਇਸ ਮੌਕੇ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਜਖਮੀ ਦੀ ਡ੍ਰੈਸਿੰਗ,ਬਹੋਸ਼ੀ ਦੀ ਸਥਿਤੀ ਵਿੱਚ ਕੀਤੇ ਜਾਣ ਵਾਲੀ ਸਹਾਇਤਾ ਅਤੇ ਐਮਰਜੈਸੀ ਸੰਪਰਕ ਨੰਬਰਾਂ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ।ਇਸ ਮੋਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਆਫ਼ਤਾਂ ਦੌਰਾਨ ਸ਼ਾਂਤ ਰਹਿਣ ਅਤੇ ਆਪਣੀ ਅਤੇ ਦੁਸਰਿਆਂ ਦੀ ਰੱਖਿਆਂ ਕਰਨ ਲਈ ਪ੍ਰੇਰਿਤ ਕੀਤਾ।
