Home ਚੰਡੀਗੜ੍ਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮੱਖੂ ਦਾ ਸਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਛੱਡਦਾ ਸੰਪੰਨ

ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮੱਖੂ ਦਾ ਸਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਛੱਡਦਾ ਸੰਪੰਨ

by gpsingh
72 views

ਮੱਖੂ/ ਫਿਰੋਜ਼ਪੁਰ, 21 ਫਰਵਰੀ (ਮੰਗਲ ਸਿੰਘ ਮੱਖੂ) ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਨਗਰ ਪੰਚਾਇਤ ਮੱਖੂ ਨਰਿੰਦਰ ਕਟਾਰੀਆ, ਬਲਾਕ ਮੱਖੂ ਦੇ ਅਫਸਰ ਸ੍ਰ ਸੁਖਵਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਕਾਲੀ ਦੇ ਇੰਚਾਰਜ, ਸਰਕਾਰੀ ਮਿਡਲ ਸਕੂਲ ਰਸੂਲਪੁਰ ਦੇ ਇੰਚਾਰਜ ਸ਼੍ਰੀਮਤੀ ਰਮਨਦੀਪ ਕੌਰ, ਸਰਕਾਰੀ ਮਿਡਲ ਸਕੂਲ ਚੱਕੀਆਂ ਦੇ ਇੰਚਾਰਜ ਸ਼੍ਰੀਮਤੀ ਨਵਨੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੂੱਸੂਵਾਲਾ ਦੇ ਇੰਚਾਰਜ ਸ਼੍ਰੀ ਦਿਨੇਸ਼ ਕੁਮਾਰ ਸ਼ਾਮਲ ਹੋਏ।ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰ ਸੁਖਵਿੰਦਰ ਸਿੰਘ ,ਸਕੂਲ ਇੰਚਾਰਜ ਸ਼੍ਰੀਮਤੀ ਵਰਿੰਦਰ ਕੌਰ , ਬੀ ਆਰ ਸੀ ਸ਼੍ਰੀ ਸਤੀਸ਼ ਕੁਮਾਰ ਅਤੇ ਬੂਰ ਸਿੰਘ ਅਤੇ ਸਮੂਹ ਅਧਿਆਪਕ ਸਾਹਿਬਾਨ ਸ਼ਾਮਿਲ ਸਨ। ਸਕੂਲ ਵਿੱਚ ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਦੁਆਰਾ ਨਾਚ ਗਾਣਾ ਕੀਤਾ ਗਿਆ। ਬੱਚਿਆ ਨੂੰ ਅਕਾਦਮਿਕ ਪਰੀਖਿਆ ਵਿੱਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਸਰਦੀ ਦੀਆਂ ਛੁੱਟੀਆਂ ਵਿੱਚ ਜਿਹੜੇ ਬੱਚਿਆਂ ਨੇ ਚੀਜ਼ਾਂ ਬਣਾਈਆਂ ਉਨ੍ਹਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜਿਹੜੇ ਬੱਚੇ ਕੰਪੀਟੀਸ਼ਨ ਵਿੱਚ ਬਲਾਕ ਲੇਵਲ , ਜ਼ਿਲਾਂ ਲੇਵਲ ਅਤੇ ਸਟੇਟ ਲੇਵਲ ਤੱਕ ਪਹੁੰਚੇ ਉਨ੍ਹਾਂ ਨੂੰ ਅਤੇ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਵਨਾ ਦੀਪ ਕੌਰ ਬੱਚੀ ਜਿਸ ਨੇ ਮੱਖੂ ਬਲਾਕ ਵਿੱਚ ਇੱਕਲੀ ਬੱਚੀ ਨੇ ਐਨ ਐਮ ਐਸ ਦਾ ਪੇਪਰ ਕਲਿਰ ਕੀਤਾ ਅਤੇ ਆਪਣੇ ਸਮੂਹ ਸਟਾਫ਼ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਨ੍ਹਾਂ ਸਭ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰਾਂ ਬੱਚਿਆਂ ਨੂੰ ਜਿਨ ਹੋਰਾਂ ਕੰਪਿਟਿਸ਼ਨਾਂ ਵਿੱਚ ਭਾਗ ਲਿਆ ਬੱਚਿਆਂ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ।

Related Articles

Leave a Comment