ਮੋਗਾ, 24 ਜੁਲਾਈ ( ਕੇਵਲ ਸਿੰਘ ਘਾਰੂ /ਸੁਮਿਤ ਕੁਮਾਰ ਟੱਕਰ ) :– ਹਿਊਮਨ ਇੰਪਾਵਰਮੈਂਟ ਸੋਸਾਇਟੀ ਆਫ ਇੰਡੀਆ ਜੋ ਕਿ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਹਿੱਸਾ ਲੈ ਰਹੀ ਹੈ ਉਹਨਾਂ ਵੱਲੋਂ ਅੱਜ ਹੋਟਲ ਜੈਸਵਾਲ ਵਿਖੇ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਤੇ ਮੈਂਬਰਾਂ ਨੂੰ ਆਈ ਕਾਰਡ ਅਤੇ ਅਥੋਰਟੀ ਲੈਟਰ ਦਿੱਤੇ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਮਾਜ ਸੇਵਿਕਾ ਭਾਵਨਾ ਬਾਂਸਲ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਪ੍ਰਧਾਨ ਸੰਜੀਵ ਨਰੂਲਾ ਨੈਸ਼ਨਲ ਸੀਨੀਅਰ ਵਾਈਸ ਪ੍ਰਧਾਨ ਵੇਨੀਕਾ ਗੋਇਲ ਅਤੇ ਕੈਸ਼ੀਅਰ ਸੰਜੀਵ ਅਰੋੜਾ ਨੇ ਕਿਹਾ ਕਿ
ਅੱਜ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ ਇੰਡੀਆ ਦੇ ਸਾਰੇ ਮੈਂਬਰਾਂ ਨੂੰ ਆਈ ਕਾਰਡ ਅਤੇ ਅਥੋਰਟੀ ਲੈਟਰ ਦਿੱਤੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਜਰੂਰਤਮੰਦ ਵਿਅਕਤੀਆਂ ਦੀ ਸਹਾਇਤਾ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨੇ ਹਨ ਉਸ ਬਾਰੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤੇ ਸਮਾਜ ਸੇਵਿਕਾ ਭਾਵਨਾ ਬਾਂਸਲ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਕਿ ਸਮਾਜਿਕ ਕੰਮਾਂ ਦੇ ਨਾਲ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਇਹਨਾਂ ਵੱਲੋਂ ਜੰਗ ਲੜਨ ਦਾ ਐਲਾਨ ਕੀਤਾ ਗਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਲੜਨੀ ਚਾਹੀਦੀ ਹੈ ਅਤੇ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਤੇ ਗੁਰਸੇਵਕ ਸਿੰਘ ਸਨਿਆਸੀ, ਨਵੀਨ ਅਰੋੜਾ , ਜਸਵੀਰ ਕੌਰ ਜੱਸੀ, ਪ੍ਰੋਮਿਲਾ ਦੇਵੀ, ਲਖਵੀਰ ਕੌਰ , ਇੰਦੂ ਬਾਲਾ, ਮਮਤਾ ਸ਼ਰਮਾ, ਮਨਜੀਤ ਕੌਰ, ਗੁਰਪ੍ਰੀਤ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ, ਨੰਦਿਤਾ ਮਿਗਲਾਨੀ, ਮਨਜੀਤ ਕੌਰ, ਮਮਤਾ ਕੰਬੋਜ , ਜਸਵੀਰ ਕੌਰ,ਸੱਤਪਾਲ ਸਿੰਘ ਕੰਡਾ , ਸੁਨੀਲ ਕੁਮਾਰ, ਪਰਮਿੰਦਰ ਸਿੰਘ , ਸੰਜੀਵ ਗਰੋਵਰ, ਕੇਵਲ ਸਿੰਘ ਘਾਰੂ, ਅਮਨ ਮਦਾਨ, ਮੋਹਿਤ ਸਚਦੇਵਾ, ਜਗਸੀਰ ਸਿੰਘ, ਹਰਜਿੰਦਰ ਸਿੰਘ, ਦੀਪਕ ਕੁਮਾਰ, ਸਤਨਾਮ ਸਿੰਘ , ਰੋਹਿਤ ਬਾਂਸਲ ਚਰਨਜੀਤ ਸਿੰਘ , ਦਲੀਪ ਕੁਮਾਰ ਆਦਿ ਹਾਜਰ ਸਨ।
15
