ਜ਼ੀਰਾ/ ਫਿਰੋਜ਼ਪੁਰ 20 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ)

ਨੇਤਰਦਾਨੀ ਰਵੀਕਾਂਤ ਜੈਨ
ਨੇਤਰਦਾਨੀ ਰਵੀਕਾਂਤ ਜੈਨ ਦੀ ਨਿੱਘੀ ਯਾਦ,ਚ ਵਿਸ਼ਾਲ ਖੂਨਦਾਨ ਕੈਂਪ ਸੇਵਾ ਭਾਰਤੀ ਜ਼ੀਰਾ ਅਤੇ ਸਕਲ ਜੈਨ ਸਮਾਜ ਵੱਲੋਂ 23 ਫਰਵਰੀ2025 ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜ਼ੈਨ ਜ਼ਨਾਨਾ ਹਸਪਤਾਲ ਸਨੇਰ ਰੋਡ ਜ਼ੀਰਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸੇਵਾ ਭਾਰਤੀ ਪੰਜਾਬ ਦੇ ਸਰਪ੍ਰਸਤ ਸ੍ਰੀ ਮਤੀ ਮਧੂ ਮਿੱਤਲ , ਜ਼ੀਰਾ ਪ੍ਰਧਾਨ ਪ੍ਰੀਤਮ ਸਿੰਘ ,ਡਾ ਰਾਮੇਸ਼ ਚੰਦਰ, ਰਜਿੰਦਰ ਕੁਮਾਰ ਬੰਸੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਪ੍ਰਤਾਪ ਸਿੰਘ ਹੀਰਾ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਡਾ ਆਯੂਸ਼ ਦੀ ਅਗਵਾਈ ਹੇਠ ਟੀਮ ਵੱਲੋਂ ਖੂਨਦਾਨੀਆਂ ਦੇ ਟੈਸਟ ਕਰਨ ਉਪਰੰਤ ਖੂਨ ਇਕੱਠਾ ਕੀਤਾ ਜਾਵੇਗਾ ਜੋ ਬਲੱਡ ਬੈਂਕ ਫਰਿਦਕੋਟ ਵਿਖੇ ਰੱਖਿਆ ਜਾਵੇਗਾ ਅਤੇ ਲੋੜਵੰਦ ਲੋਕਾਂ ਦੇ ਮੁਫ਼ਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਦਿੱਤਾ ਹੋਇਆ ਖੂਨਦਾਨ ਕਿਸੇ ਵੇਲੇ ਵੀ ਮਨੁੱਖ ਦੀ ਕੀਮਤੀ ਜਾਨ ਬਚਾ ਸਕਜੇ।
