Home ਪੰਜਾਬ ਬੱਸ ਤੇ ਹੋਂਡਾ ਸਿਟੀ ਕਾਰ ਦੀ ਟੱਕਰ ਦੌਰਾਨ ਤਿੰਨ ਦੀ ਮੌਤ

ਬੱਸ ਤੇ ਹੋਂਡਾ ਸਿਟੀ ਕਾਰ ਦੀ ਟੱਕਰ ਦੌਰਾਨ ਤਿੰਨ ਦੀ ਮੌਤ

by Rakha Prabh
47 views

ਜ਼ੀਰਾ/ਫਿਰੋਜ਼ਪੁਰ 3 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ)

ਬੱਸ ਅਤੇ ਕਾਰ ਦਰਮਿਆਨ ਹੋਈ ਟੱਕਰ ਵਿੱਚ ਤਿੰਨ ਕਾਰ ਸਵਾਰ ਚਾਲਕਾਂ ਦੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਹੋਰ ਘਟਨਾ ਸਥਾਨ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜੀਰਾ ਫਿਰੋਜਪੁਰ ਹਾਈਵੇ ਤੇ ਸਥਿਤ ਡੇਰਾ ਰਾਧਾ ਸੁਆਮੀ ਦੇ ਸਾਹਮਣੇ ਫਿਰੋਜਪੁਰ ਤੋਂ ਜਲੰਧਰ ਜਾ ਰਹੀ ਸ਼ਹਿਜ਼ਾਦਾ ਬੱਸ ਸਰਵਿਸ ਹੁਸ਼ਿਆਰਪੁਰ ਨੰਬਰ ਪੀ ਬੀ 08 ਸੀ ਐਚ 7678 ਅਤੇ ਜੀਰਾ ਵੱਲੋਂ ਜਾ ਰਹੀ ਚਿਟੇ ਰੰਗ ਦੀ ਹੋਂਡਾ ਸਿਟੀ ਕਾਰ ਨੰਬਰ ਐਚ ਆਰ 51 ਏ ਡੀ 8123 ਜੋ ਜੀਰਾ ਵੱਲੋਂ ਫਿਰੋਜਪੁਰ ਨੂੰ ਜਾ ਰਹੀ ਸੀ ਦਰਮਿਆਨ ਹੋਈ ਜਬਰਦਸਤ ਟੱਕਰ ਵਿੱਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਿਕਰ ਯੋਗ ਹੈ ਕਿ ਹਾਦਸਾ ਇਹਨਾਂ ਜਬਰਦਸਤੀ ਕੇ ਕਾਰ ਦੇ ਪੜਖੱਚੇ ਉੱਡ ਗਏ ਅਤੇ ਸਮਾਨ ਦੂਰ ਦੂਰ ਤੱਕ ਖਿਲਰ ਗਿਆ ਗਿਆ ਜਦੋਂ ਕਿ ਬੱਸ। ਝੋਨੇ ਵਿੱਚ ਜਾ ਕੇ ਰੁਕੀ । ਇਸ ਘਟਨਾ ਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Comment