ਮੱਲਾਂ ਵਾਲਾ ਖਾਸ , 22 ਜਨਵਰੀ ( ਰੋਸ਼ਨ ਲਾਲ ਮਨਚੰਦਾ/ਗੁਰਪ੍ਰੀਤ ਸਿੰਘ ਸਿੱਧੂ ) :- ਸਰਬ ਸੰਮਤੀ ਨਾਲ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਮਹਾਬੀਰ ਸਿੰਘ ਦੂਲੇਵਾਲੀਆ ਦੇ ਮਾਤਾ ਕਰਮਜੀਤ ਕੌਰ ਪਤਨੀ ਸੁਬੇਗ ਸਿੰਘ ਨੂੰ ਮੱਲਾਂਵਾਲਾ ਨਗਰ ਪੰਚਾਇਤ ਦਾ ਪ੍ਰਧਾਨ ਚੁਣਨ ਤੇ ਸ਼ੁਕਰਾਨੇ ਵਜੋਂ ਮੱਲਾਂ ਵਾਲਾ ਨਗਰ ਪੰਚਾਇਤ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਵਾਹਿਗੁਰੂ ਜਾਪ ਕਰਵਾਏ ਗਏ। ਇਸ ਮੌਕੇ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਮਹਾਬੀਰ ਸਿੰਘ ਦੂਲੇਵਾਲੀਆ ਦੇ ਮਾਤਾ ਕਰਮਜੀਤ ਕੌਰ ਨੂੰ ਪਾਰਟੀ ਨੇ ਜੋ ਮਾਣ ਬਖਸ਼ਿਆ ਉਹ ਪੂਰਾ ਉਤਰਨਗੇ । ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਕਮੇਟੀ ਮੱਲਾਂ ਵਾਲਾ ਖਾਸ ਦੇ ਸਮੂਹ ਮੈਂਬਰਾਂ ਦੀ ਸੋਚ ਤਰੀਫ ਏ ਕਾਬਲ ਹੈ। ਇਸ ਮੌਕੇ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ੰਕਰ ਕਟਾਰੀਆ, ਸੀਨੀਅਰ ਵਾਈਸ ਪ੍ਰਧਾਨ ਰੀਤੂ ਕੱਕੜ, ਹੀਰਾ ਕੱਕੜ ,ਮੀਤ ਪ੍ਰਧਾਨ ਧਰਮ ਸਿੰਘ, ਨਰਿੰਦਰ ਕੁਮਾਰ ਕਾਰਜ਼ ਸਾਧਕ ਅਫਸਰ ਮੱਲਾਂ ਵਾਲਾ , ਆਪ ਦੇ ਸੀਨੀਅਰ ਯੂਥ ਆਗੂ ਮਹਾਬੀਰ ਸਿੰਘ ਦੂਲੇ ਵਾਲੀਆ , ਕਲਭੂਸ਼ਣ ਲਾਲ ਧਵਨ ,ਚਾਨਣ ਸਿੰਘ ਫੌਜੀ ਪ੍ਰਧਾਨ ਟਰੱਕ ਯੂਨੀਅਨ ਮੱਲਾਂ ਵਾਲਾ,ਦਲਜੀਤ ਕੌਰ ਕੌਸਰਲਰ,ਜਸਵੰਤ ਸਿੰਘ ਧੰਜੂ ਕੌਂਸਲਰ,ਗੁਰਦੇਵ ਸਿੰਘ ਕੌਂਸਲਰ,ਚਰਨਜੀਤ ਕੌਰ ਕੌਸਲਰ, ਬੂਟਾ ਸਿੰਘ ਕੌਂਸਲਰ,ਰਕੇਸ਼ ਹੀਰਾ ਕੱਕੜ,ਕਰਨ ਪੱਖੋ ਕੇ , ਬਲਜਿੰਦਰ ਸਿੰਘ, ਮਲਕ ਸਿੰਘ ਲੰਡਾ, ਲਖਵਿੰਦਰ ਸਿੰਘ ਭੁੱਲਰ, ਜੋਗਿੰਦਰ ਸਿੰਘ ਤੋ ਇਲਾਵਾ ਸਮੂਹ ਸਟਾਫ , ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ ।
27
