ਫਿਰੋਜ਼ਪੁਰ, 14 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ ) ਅੱਜ ਸ਼੍ਰੀ ਦੁਰਗਾ ਮਾਤਾ ਮੰਦਰ ਬਜ਼ੀਦਪੁਰ ਵਿੱਚ ਮਾਘੀ ਮੌਕੇ ਸ੍ਰੀ ਅਖੰਡ ਰਾਮਾਇਣ ਪਾਠ ਦਾ ਆਯੋਜਨ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਬਾਜੀਦਪੁਰ ਵੱਲੋਂ ਕੀਤਾ ਗਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਦੇ ਮੁੱਖ ਸੇਵਾਦਾਰ ਤਰਸੇਮਪਾਲ ਸ਼ਰਮਾ ਰਿਟਾਇਰ ਡੀਐਸਪੀ ਨੇ ਦੱਸਿਆ ਕਿ ਸ਼੍ਰੀ ਰਾਮਾਇਣ ਪਾਠ ਦਾ ਭੋਗ ਪਾਉਣ ਤੋ ਬਾਅਦ ਮਹਿਲਾ ਭੱਜਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਖੰਡ ਰਾਮਾਇਣ ਦਾ ਪਾਠ 13 ਜਨਵਰੀ ਲੋਹੜੀ ਦੇ ਤਿਉਹਾਰ ਤੇ ਆਰੰਭ ਕੀਤਾ ਗਿਆ ਸੀ ਅਤੇ ਅੱਜ 14 ਜਨਵਰੀ 2025 ਮਾਘੀ ਤੇ ਪਾਠ ਦਾ ਭੋਗ ਪਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਮੰਦਿਰ ਵਿਖੇ ਲੰਗਰ ਵੀ ਲਗਾਇਆ ਗਿਆ।
ਇਸ ਮੋਕੇ ਤਰਸੇਮਪਾਲ ਸ਼ਰਮਾ ਰਿਟਾਇਰ ਬਿਜਲੀ ਬੋਰਡ, ਰਜਿੰਦਰ ਕੁਮਾਰ ਪ੍ਰਧਾਨ ਬਿਜਲੀ ਬੋਰਡ ਯੂਨੀਅਨ, ਕਸ਼ਮੀਰੀ ਲਾਲ ਸ਼ਰਮਾ ਰਾਮ ਲੁਭਾਇਆ, ਅਮਿਤ ਕੁਮਾਰ ਸ਼ਰਮਾ, ਤਿਲਕਰਾਜ ਸ਼ਰਮਾ, ਰੋਸ਼ਨ ਲਾਲ ਸ਼ਰਮਾ, ਸੁਰਿੰਦਰ ਕੁਮਾਰ ਸ਼ਰਮਾ, ਅਤੁਲ ਬਾਵਾ ਭੁਪਿੰਦਰ ਸ਼ਰਮਾ, ਬਬਲੀ ਲਾਲਾ, ਪਰਦੀਪ ਕੁਮਾਰ ਦਾਰਾ, ਗੌਰਵ ਸ਼ਰਮਾ, ਪ੍ਰਿੰਸ ਸ਼ਰਮਾ, ਅਰੁਣ ਕੁਮਾਰ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।