Home ਪੰਜਾਬ ਅੱਜ ਤੋਂ ਤਿੰਨ ਦਿਨ ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਦੇ ਸੰਬੰਧ ਵਿੱਚ ਵਿਦਵਾਨ ਵਿਚਾਰ ਸਾਂਝੇ ਕਰਨਗੇ- ਸੰਤ ਬਾਬਾ ਅਮੀਰ ਸਿੰਘ ਜੀ

ਅੱਜ ਤੋਂ ਤਿੰਨ ਦਿਨ ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਦੇ ਸੰਬੰਧ ਵਿੱਚ ਵਿਦਵਾਨ ਵਿਚਾਰ ਸਾਂਝੇ ਕਰਨਗੇ- ਸੰਤ ਬਾਬਾ ਅਮੀਰ ਸਿੰਘ ਜੀ

by Rakha Prabh
1 views

ਲੁਧਿਆਣਾ 9 ਮਈ ( ਕਰਨੈਲ ਸਿੰਘ ਐੱਮ.ਏ.)-

 

ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਪ੍ਰੈਸ ਕਰਮੀਆਂ ਸਨਮੁੱਖ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਵੱਡੇ ਮਹਾਂਪੁਰਸ ਸੰਤ ਬਾਬਾ ਸੁਚਾ ਸਿੰਘ ਜੀ ਨੇ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਨ ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ, ਉਥੇ ਅਕਾਦਮਿਕ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾ ਕੇ ਨੇੜਿਓਂ ਜਾਨਣ ਦਾ ਸੁਭਾਗ ਅਵਸਰ ਬਖਸ਼ਿਆ। ਉਸੇ ਦੇ ਅੰਤਰਗਤ ਹੀ “ਵਿਸਮਾਦੁ ਨਾਦੁ” ਸੰਸਥਾ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ “ਜਵੱਦੀ ਟਕਸਾਲ” ਵੱਲੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਜ ਤੋਂ ਤਿੰਨ ਦਿਨ ਲਈ ਕਾਨਫਰੰਸ ਰੂਪ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕੋਲਕਾਤਾ ਤੋਂ ਉਚੇਚੇ ਤੌਰ ਤੇ ਪ੍ਰੋ: ਹਿਮਾਂਦਰੀ ਬੈਨਰਜੀ ਸਾਬਕਾ ਮੁਖੀ ਗੁਰੂ ਨਾਨਕ ਚੇਅਰ ਜਾਦਵਪੁਰ, ਪ੍ਰੋ: ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ:, ਪ੍ਰੋ: ਦਵਿੰਦਰ ਸਿੰਘ ਸਿੱਧੂ , ਡਾ: ਅਨੁਰਾਗ ਸਿੰਘ, ਡਾ: ਹਰਜੋਧ ਸਿੰਘ, ਸ੍ਰ: ਰਣਜੋਧ ਸਿੰਘ ਜੀ ਐੱਸ ਵਾਲੇ, ਡਾ: ਕੁਲਦੀਪ ਚੰਦ ਅਗਨੀਹੋਤਰੀ, ਡਾ: ਸੁਰਿੰਦਰਪਾਲ ਸਿੰਘ ਸੁੰਨੜ ਯੂ.ਐੱਸ. ਏ., ਪ੍ਰੋ: ਬਲਜਿੰਦਰ ਕੌਰ ਖਹਿਰਾ, ਡਾ: ਗੁਜਣਜੋਤ ਕੌਰ ਪਟਿਆਲਾ, ਡਾ: ਭਲਿੰਦਰ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ, ਡਾ: ਸਹਿਜਪਾਲ ਸਿੰਘ, ਡਾ: ਮਨਦੀਪ ਸਿੰਘ, ਡਾ: ਸਤੀਸ਼ ਕੁਮਾਰ ਸ਼ਰਮਾ, ਭਾਈ ਮਤੀਦਾਸ ਜੀ ਦੇ ਪ੍ਰਵਾਰ ਵਿੱਚੋਂ ਸ੍ਰ: ਚਰਨਜੀਤ ਸਿੰਘ ਆਦਿ ਹੋਰ ਵੀ ਨਾਮਵਰ ਵਿਦਵਾਨ ਸਾਹਿਬਾਨ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ, ਸ਼ਹੀਦੀ, ਬਿਰਤਾਂਤ ਅਤੇ ਜੋ ਉਹਨਾਂ ਵੱਲੋਂ ਸਮੇਂ-ਸਮੇਂ ਕੀਤੀਆਂ ਬਖਸ਼ਿਸ਼ਾਂ, ਉਹਨਾਂ ਦਾ ਅਕਾਦਮਿਕ ਤੌਰ ਤੇ ਮੁਲਾਂਕਣ ਕਰਕੇ ਕੇ ਬੜੀ ਨੇੜਿਉ ਸਮਝਣ ਦਾ ਸਬੱਬ ਬਣੇਗਾ। ਉਨ੍ਹਾਂ ਦੱਸਿਆ ਕਿ ਉੱਘੇ ਸਮਾਜ ਸੇਵੀ ਡਾ: ਐੱਸ.ਪੀ.ਸਿੰਘ ਉਬਰਾਏ ਉਚੇਚੇ ਤੌਰ ਤੇ ਸ਼ਮੂਲੀਅਤ ਕਰਨਗੇ ਉੱਥੇ ਡਾ: ਮਦਨਜੀਤ ਕੌਰ ਅਤੇ ਭਾਈ ਬਲਦੀਪ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦਾ ਉਦੇਸ਼ ਗੁਰੂ ਸਾਹਿਬ ਜੀ ਦੇ ਮਹਾਨ ਪਰਉਪਕਾਰਾਂ ਨੂੰ ਸਮਝੀਏ। ਇਸ ਲਈ ਆਓ ਅੱਜ ਤੋਂ ਰਲ ਮਿਲ ਕੇ ਤਿੰਨ ਦਿਨਾਂ ਕਾਨਫਰੰਸ ਦਾ ਹਿੱਸਾ ਬਣੀਏ ਅਤੇ ਗੁਰੂ ਦੀਆਂ ਬਾਤਾਂ ਪਾਈਏ ਤੇ ਸੁਣੀਏ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੇ ਲੋੜੀਂਦੇ ਪ੍ਰਬੰਧ ਪੂਰੇ ਕੀਤੇ ਗਏ ਹਨ।

Related Articles

Leave a Comment