Home ਪੰਜਾਬ ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਸ਼ੁਰੂ

ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਸ਼ੁਰੂ

by Rakha Prabh
1 views

ਫਗਵਾੜਾ 9 ਮਈ (ਸ਼ਿਵ ਕੌੜਾ)

ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਦੀ ਰਹਿਨੁਮਾਈ ਹੇਠ ਅੱਜ ਜਿਲੇ ਵਿਚ ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾਕਟਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਡੇਂਗੂ ਦੇ ਡੰਕ ਤੋਂ ਬੱਚਣ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਮੇਂ-ਸਮੇਂ ਸਿਰ ਦਿੱਤਿਆਂ ਜਾਣ ਵਾਲੀਆਂ ਗਾਈਲਾਈਨਜ਼ ਦੀ ਪਾਲਣਾ ਕਰਨ ਨੂੰ ਕਿਹਾ। ਉਹਨਾਂ ਕਿਹਾ ਕਿ ਸਾਫ ਪਾਣੀ ਦਾ ਠਹਰਾਵ ਕੀਤੇ ਨਾ ਹੋਣ ਦਿੱਤਾ ਜਾਏ ਤੇ ਆਪਣਾ ਚੌਗਿਰਦਾ ਸਾਫ ਰੱਖਿਆ ਜਾਏ ਡਾਕਟਰ ਨੰਦੀਕਾ ਖੁੱਲਰ ਨੇ ਦਸਿਆ ਕਿ ਡੇਂਗੂ ਦੀ ਜਾਗਰੂਕਤਾ ਲਈ ਤੇ ਫੀਲਡ ਵਿਚ ਚੈਕਿੰਗ ਲਈ ਜ਼ਿਲੇ ਵਿਚ ਲਗਪਗ 45 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹੀ ਨਹੀਂ ਕਪੂਰਥਲਾ ਸ਼ਹਿਰ ਵਿਚ ਕੁੱਲ 5 ਟੀਮ ਤੈਨਾਤ ਨੇ ਜੋ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕਰਨਗੀਆਂ ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ,ਡਾਕਟਰ ਰਾਜੀਵ ਭਗਤ,ਡਾਕਟਰ ਨਵਪ੍ਰੀਤ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਏਐਮਓ ਸੁਖਵੰਤ ਸਿੰਘ,ਏਐਮਓ ਬਲਕਾਰ ਸਿੰਘ ਗੁਰਵੀਰ ਸਿੰਘ ਐਸ ਆਈ ,ਦਵਿੰਦਰ ਸਿੰਘ ਆਦਿ ਹਾਜ਼ਰ ਸਨ

Related Articles

Leave a Comment