ਕੋਟ ਈਸੇ ਖਾਂ 15 ਅਗਸਤ
ਪਾਥਵੇਜ਼ ਗਲੋਬਲ ਸਕੂਲ, ਕੋਟ-ਈਸੇ-ਖਾਂ ਜ਼ਿਲ੍ਹਾ ਮੋਗਾ, ਜੋ ਕਿ ਇਲਾਕੇ ਵਿੱਚ ਸੀ.ਆਈ.ਐੱਸ.ਸੀ.ਈ. ਬੋਰਡ ਦਾ ਅਵੱਲ ਦਰਜੇ ਦਾ ਸਕੂਲ ਹੈ ਅਤੇ ਬੱਚਿਆਂ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਪ੍ਰਿੰਸੀਪਲ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਜੀ ਦੀ ਅਗਵਾਈ ਹੇਠ “ਸੁਤੰਤਰਤਾ ਵਿਦਸ” ਮਨਾਇਆ ਗਿਆ।ਸਕੂਲ ਵੱਲੋਂ ਇਸ ਤਿਉਹਾਰ ਨਾਲ ਸਪੈਸ਼ਲ ਸਵੇਰ ਦੀ ਸਭਾ ਦਾ ਪ੍ਰਬੰਧ ਕੀਤਾ ਗਿਆ।ਬੱਚਿਆਂ ਨੇ ਬਹੁਤ ਹੀ ਦਿਲ ਖਿੱਚਵੇਂ ਦ੍ਰਿਸ਼ ਜਿਵੇਂ ਕਿ ਰਾਂਸ਼ਟਰੀ ਗੀਤ, ਦੇਸ਼ ਭਗਤਾਂ ਦੀਆਂ ਵਾਰਾਂ, ਕੋਰੀਓਗ੍ਰਾਫੀ, ਭੰਗੜਾ ਆਦਿ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਅਤੇ ਸਕੂਲ ਅਧਿਆਪਕਾਂ ਦੁਆਰਾ ਭਾਸ਼ਣ ਰਾਹੀਂ ਵਿਿਦਆਰਥੀਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।ਬੱਚਿਆਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਫੜ ਕੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਇਕਜੁਟਤਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਤੇ ਸਕੂਲ ਦੇ ਮਾਣਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ , ਪ੍ਰਧਾਨ ਡਾ.ਅਨਲਿਜੀਤ ਕੰਬੋਜ, ਚਾਹਤ ਕੰਬੋਜ , ਵਾਈਸ ਚੇਅਰਮੈਨ ਅਵਤਾਰ ਸਿੰਘ ਸੋਂਧ ਜੋਗਿੰਦਰ ਸਿੰਘ ਸੌਂਧ,ਸਤਨਾਮ ਸਿੰਘ ਸੌਂਧ ਨੇ ਸਮੂਹ ਵਿਿਦਆਰਥੀਆਂ ਨੂੰ ਵਧਾਈਆਂ ਦਿਤੀਆਂ ਅਤੇ ਤਿਰੰਗਾ ਝੰਡਾ ਲਹਿਰਾਇਆ ਉਪਰੰਤ ਰਾਸ਼ਟਰੀ ਗੀਤ ਵਿੱਚ ਹਾਜਰੀ ਭਰੀ।ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ “ਸੁਤੰਤਰਤਾ ਦਿਵਸ” ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
