Home ਪੰਜਾਬ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਜਲੰਧਰ ਵੱਲੋਂ ਵਣ ਮਹਾਂਉਤਸਵ 18 ਅਗਸਤ ਨੂੰ ਮਨਾਉਣ ਦਾ ਫੈਸਲਾ

ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਜਲੰਧਰ ਵੱਲੋਂ ਵਣ ਮਹਾਂਉਤਸਵ 18 ਅਗਸਤ ਨੂੰ ਮਨਾਉਣ ਦਾ ਫੈਸਲਾ

by Rakha Prabh
4 views

 ਜਲੰਧਰ 16 ਅਗਸਤ (ਗੁਰਪ੍ਰੀਤ ਸਿੰਘ ਸਿੱਧੂ)

ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਜਲੰਧਰ ਮੰਡਲ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਸਕੱਤਰ ਸਤਪਾਲ ਸਿੰਘ ਨੇ ਸਾਂਝਾ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਵਣ ਮਹਾਂਉਤਸਵ 18 ਅਗਸਤ 2025 ਦਿਨ ਸੋਮਵਾਰ ਨੂੰ ਸਵੇਰੇ 11ਵਜੇ ਬਿਸਤ ਸਰਕਲ ਦਫਤਰ ਮਕਸੁਦਾਂ ਗੇਟ ਪਾਰਕ ਜਲੰਧਰ ਵਿਖੇ ਮਨਾਇਆ ਜਾਵੇਗਾ। ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਨੂੰ ਹਰਾ ਭਰਾ ਕਰਨ ਅਤੇ ਵਾਤਾਵਰਣ ਦੀ ਸੰਭਾਲ ਲਈ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਵਣ ਪੈਨਸ਼ਨਰਜ ਵੱਲੋਂ ਸਾਂਝੇ ਤੌਰ ਤੇ ਵਣ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਜਿੱਥੇ ਵੱਖ ਵੱਖ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਭਾਂਤ ਭਾਂਤ ਦੇ ਪੌਦੇ ਲਗਾਏ ਜਾਣਗੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਉਪਰੰਤ ਵਣ ਪੈਨਸ਼ਨਰਜ਼ ਦੇ ਮਸਲੇ ਹੱਲ ਕਰਨ ਲਈ ਵਣ ਪਾਲ ਬਿਸਤ ਸਰਕਲ ਜਲੰਧਰ ਅਤੇ ਵਣ ਮੰਡਲ ਅਫ਼ਸਰ ਜਲੰਧਰ ਅਤੇ ਫਿਲੌਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਪੰਜ਼ਾਬ ਫੋਰੈਸਟ ਪੈਨਸ਼ਨਰਜ ਐਸੋਸੀਏਸ਼ਨ ਦੇ ਸੂਬਾ ਕਮੇਟੀ ਦੇ ਅਹੁਦੇਦਾਰ ਸ਼ਾਮਲ ਹੋਣਗੇ। ਉਨ੍ਹਾਂ ਜੱਥੇਬੰਦੀ ਦੇ ਆਗੂਆਂ ਨੂੰ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

Related Articles

Leave a Comment