ਕੋਟ ਈਸੇ ਖਾਂ/ਮੋਗਾ, 21 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ ) ਇਲਾਕੇ ਦੀ ਨਾਮੀ ਵਿਦਿਅਕ ਸੰਸਥਾ ਪਾਥਵੇਜ ਗਲੋਬਲ ਸਕੂਲ ਕੋਟ ਈਸੇ ਖਾਂ (ਆਈ ਸੀ ਐਸ ਈ ਦਿੱਲੀ) ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਵੱਲੋਂ ਸਕੂਲ ਦੇ ਸੇਵਾ ਮੁਕਤ ਪ੍ਰਿੰਸੀਪਲ ਸ੍ਰੀ ਬੀ ਐਲ ਵਰਮਾ ਵੱਲੋਂ ਲਿਖੀ ਪੁਸਤਕ “ਕਾਵਿ ਕਿਆਰੀ” ਦੀ ਘੁੰਡ ਚੁਕਾਈ ਸਮਾਗਮ ਕਰਵਾਇਆ ਗਿਆ। ਇਸ ਮੋਕੇ ਸ਼੍ਰੀ ਮਨੀਸ਼ ਵਰਮਾ ਸਪੁੱਤਰ ਬੀਐਲ ਵਰਮਾ ਅਤੇ ਪਾਥਵੇਜ ਮੈਨੇਜਮੈਂਟ ਸਮੇਤ ਸ੍ਰੀ ਪੰਕਜ ਵਰਮਾ, ਪ੍ਰਿੰਸੀਪਲ ਡਾ ਪੰਕਜ ਧਮੀਜਾ ਨੇ ਸਾਂਝੇ ਤੌਰ ਤੇ ਕਿਤਾਬ ਤੋਂ ਪੜਦਾ ਹਟਾ ਕੇ ਲੋਕ ਅਰਪਿਤ ਕੀਤੀ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਡਾ ਪੰਕਜ ਧਮੀਜਾ ਆਦਿ ਨੇ ਪੁਸਤਕ ,,ਕਾਵਿ ਕਿਆਰੀ,, ਲੋਕ ਅਰਪਿਤ ਹੋਣ ਤੇ ਸ੍ਰੀ ਬੀ ਐਲ ਵਰਮਾ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਵਧਾਈਆਂ ਦਿੱਤੀਆਂ । ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ, ਸਮੁੱਚਾ ਸਟਾਫ ਅਤੇ ਸ਼ਹਿਰ ਦੇ ਮੋਹਤਬਰ ਸ਼ਖ਼ਸੀਅਤਾ ਹਾਜ਼ਰ ਸਨ
25
