Home ਪੰਜਾਬ ਜ਼ੀਰਾ ਦੇ ਪਿੰਡ ਮਾਣੋ ਚਾਹਲ ਚ, ਕਬਜ਼ਾ ਲੈਣ ਪਹੁੰਚੇ ਪ੍ਰਸ਼ਾਸਨ ਦਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਜ਼ਬਰਦਸਤ ਵਿਰੋਧ, ਪ੍ਰਸ਼ਾਸਨ ਨੂੰ ਖਾਲੀ ਹੱਥ ਪਿਆ ਵਾਪਸ ਪਰਤਣਾ

ਜ਼ੀਰਾ ਦੇ ਪਿੰਡ ਮਾਣੋ ਚਾਹਲ ਚ, ਕਬਜ਼ਾ ਲੈਣ ਪਹੁੰਚੇ ਪ੍ਰਸ਼ਾਸਨ ਦਾ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਵੱਲੋਂ ਜ਼ਬਰਦਸਤ ਵਿਰੋਧ, ਪ੍ਰਸ਼ਾਸਨ ਨੂੰ ਖਾਲੀ ਹੱਥ ਪਿਆ ਵਾਪਸ ਪਰਤਣਾ

by gpsingh
136 views

ਜ਼ੀਰਾ/ਫਿਰੋਜ਼ਪੁਰ 17 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ)

ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਮਾਨੋਚਾਹਲ ਵਿਖੇ ਵਾਹੀਯੋਗ ਜ਼ਮੀਨ ਨੂੰ ਲੈਕੇ ਕਾਸ਼ਤਕਾਰਾਂ ਅਤੇ ਪ੍ਰਸ਼ਾਸਨ ਵਿਚਕਾਰ ਤਿੱਖੇ ਸ਼ਬਦੀ ਵਾਰ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਸ਼ਮੂਲੀਅਤ ਕਾਰਨ ਪ੍ਰਸ਼ਾਸਨ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਸੂਬਾਈ ਆਗੂ ਸੁਖਦੇਵ ਸਿੰਘ ਮੰਡ ਅਤੇ ਕਰਨੈਲ ਸਿੰਘ ਭੋਲਾ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਕਿਸਾਨ ਆਗੂ ਅਤੇ ਕਿਸਾਨ ਬੀਬੀਆਂ ਵੱਡੀ ਗਿਣਤੀ ਵਿੱਚ ਪਹੁੰਚੀਆਂ। ਜਿਸ ਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਵਿਰੋਧ ਨੂੰ ਵੇਖਦਿਆਂ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਪ੍ਰਸ਼ਾਸਨ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਬੀਜੀ ਫ਼ਸਲ ਦੌਰਾਨ ਜ਼ਮੀਨਾ ਦੀ ਮਿਣਤੀ ਨਹੀ ਕੀਤੀ ਜਾਂਦੀ ਅਤੇ ਜੇਕਰ ਪ੍ਰਸ਼ਾਸਨ ਜ਼ਮੀਨਾਂ ਦੀ ਮਿਣਤੀ ਕਰਨਾ ਚਾਹੁੰਦਾ ਹੈ ਤਾਂ ਕਣਕ ਦੀ ਫ਼ਸਲ ਕੱਟਣ ਬਾਅਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਾਸ਼ਤਕਾਰ ਕਿਸਾਨਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੱਥੇਬੰਦੀ ਮਜ਼ਬੂਰਨ ਸੜਕਾਂ ਤੇ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ ਜਿਸਦੀ ਜ਼ਿਮੇਵਾਰੀ ਸਥਾਨਿਕ ਪ੍ਰਸ਼ਾਸਨ ਦੀ ਹੋਵੇਗੀ। ਜਿਸ ਤੇ ਪ੍ਰਧਾਨ ਨੂੰ ਬਿਨਾਂ ਕੋਈ ਕਾਰਵਾਈ ਕਰਦਿਆਂ ਵਾਪਸ ਵਰਤਣਾ ਪਿਆ। ਇਸ ਮੌਕੇ ਕਿਸਾਨ ਆਗੂ ਅੰਗਰੇਜ਼ ਸਿੰਘ ਬੂਟੇ ਵਾਲਾ, ਗੁਲਾਬ ਸਿੰਘ ਜੋਗੇਵਾਲਾ, ਗੁਰਦਿੱਤ ਸਿੰਘ ਮਾਨੋਚਾਲ, ਨਿਸ਼ਾਨਦੀਪ ਸਿੰਘ ਬੰਡਾਲਾ, ਬਲਵਿੰਦਰ ਸਿੰਘ ਚੋਹਕਾ ,ਨਿਰਮਲ ਸਿੰਘ ਨੂਰਪੁਰ, ਜੋਨ ਪ੍ਰਧਾਨ ਗੁਰਦਿੱਤ ਸਿੰਘ, ਜੋਨ ਪ੍ਰਧਾਨ ਨਿਰਮਲ ਸਿੰਘ ਨੂਰਪੁਰ, ਵਰਿੰਦਰ ਸਿੰਘ ਆਲੀਵਾਲ, ਗੁਲਾਬ ਸਿੰਘ ਜੋਗੇਵਾਲਾ, ਕਾਰਜ ਸਿੰਘ ,ਗੁਰਦਿੱਤ ਸਿੰਘ, ਅੰਗਰੇਜ਼ ਸਿੰਘ ਬੂਟੇ ਵਾਲਾ, ਸੁੱਚਾ ਸਿੰਘ ਲੱਧੂ ਵਾਲਾ, ਜਰਨੈਲ ਸਿੰਘ ਵਾਈਸ ਪ੍ਰਧਾਨ, ਸੁਖਵੰਤ ਸਿੰਘ ਦੁਬਲੀ, ਜਗਜੀਤ ਸਿੰਘ ,ਬਲਦੇਵ ਸਿੰਘ, ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ , ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਕਪੂਰਥਲਾ, ਮੋਗਾ, ਸ੍ਰੀ ਮੁਕਤਸਰ ਸਾਹਿਬ ,ਲੁਧਿਆਣਾ ਪਟਿਆਲਾ, ਫਾਜ਼ਿਲਕਾ ਆਦਿ ਜਿਲਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਹੁੰਚੇ ਪ੍ਰਸ਼ਾਸਨ ਅਧਿਕਾਰੀ ਤਹਿਸੀਲਦਾਰ ਜ਼ੀਰਾ ਵਿਨੋਦ ਕੁਮਾਰ, ਡੀਐਸਪੀ ਜ਼ੀਰਾ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਉਹ ਸਰਕਾਰੀ ਜ਼ਮੀਨ ਤੇ ਕੀਤਾ ਕਬਜ਼ਾ ਛੁਡਾਉਣ ਲਈ ਆਏ ਸਨ । ਉਨ੍ਹਾਂ ਕਿਹਾ ਕਿ ਕਾਬਜ਼ ਕਿਸਾਨਾਂ ਅਤੇ ਜੱਥੇਬੰਦੀ ਦੇ ਨਾਲ ਉਨ੍ਹਾਂ ਦੀ ਗਲਬਾਤ ਚਲ ਰਹੀ ਹੈ ਅਤੇ ਉਹ ਕਬਜ਼ਾ ਛੁਡਾਉਣ ਲਈ ਕਨੂੰਨ ਦੀ ਹੱਦ ਵਿਚ ਰਹਿ ਕੇ ਕੰਮ ਕਰਨਗੇ।

Related Articles

Leave a Comment