ਸਨਾਤਨ ਧਰਮ ਸੰਮੇਲਨ ਸ੍ਰੀ ਮਦ ਭਾਗਵਤ ਕਥਾ ਗਿਆਨ ਯੱਗ ਸੰਮੇਲਨ 23 ਤੋਂ 30 ਮਾਰਚ ਤੱਕ
ਜ਼ੀਰਾ/ਫਿਰੋਜ਼ਪੁਰ 4 ਮਾਰਚ (ਗੁਰਪ੍ਰੀਤ ਸਿੰਘ ਸਿੱਧੂ)
ਸ਼੍ਰੀ ਸਨਾਤਨ ਧਰਮ ਮਹਾਂਬੀਰ ਦਲ (ਸ੍ਰੀ ਰਜਿ ) ਸ਼੍ਰੀ ਬਜਰੰਗ ਭਵਨ ਮੰਦਿਰ ਜ਼ੀਰਾ ਅਤੇ ਸ੍ਰੀ ਸ਼ਿਆਮ ਪਰਿਵਾਰ ਕਮੇਟੀ ਦੀ ਅਹਿਮ ਮੀਟਿੰਗ ਸੰਸਥਾ ਦੇ ਸੰਸਥਾਪਕ ਸ੍ਰੀ ਪ੍ਰੇਮ ਕੁਮਾਰ ਗਰੋਵਰ ਦੀ ਪ੍ਰਧਾਨਗੀ ਹੇਠ ਸ਼੍ਰੀ ਬਜਰੰਗ ਭਵਨ ਮੰਦਿਰ ਜ਼ੀਰਾ ਵਿਖੇ ਹੋਈ । ਮੀਟਿੰਗ ਦੌਰਾਨ ਸਲਾਨਾ ਸਨਾਤਨ ਧਰਮ ਸੰਮੇਲਨ ਅਤੇ ਸ੍ਰੀ ਮਦ ਭਾਗਵਤ ਕਥਾ ਕੋਈ ਸਪਤਾਹ ਗਿਆਨ ਯੱਗ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਸ੍ਰੀ ਸਨਾਤਨ ਧਰਮ ਮਹਾਂਬੀਰ ਦਲ (ਰਜਿ) ਸ੍ਰੀ ਬਜਰੰਗ ਭਵਨ ਮੰਦਿਰ ਅਤੇ ਸ੍ਰੀ ਸ਼ਿਆਮ ਪਰਿਵਾਰ ਕਮੇਟੀ ਜ਼ੀਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਅਤੇ ਸਰਪ੍ਰਸਤ ਪ੍ਰੇਮ ਕੁਮਾਰ ਗਰੋਵਰ, ਚੇਅਰਮੈਨ ਸ਼ੰਮੀ ਜ਼ੈਨ, ਪ੍ਰਧਾਨ ਸੁਭਾਸ਼ ਕੁਮਾਰ ਉਪਲ , ਸੈਕਟਰੀ ਵਿਪਨ ਸੇਠੀ, ਖਜਾਨਚੀ ਮੋਹਨ ਲਾਲ ਅਨੇਜਾ, ਸਹਾਇਕ ਖਜਾਨਚੀ ਜਨਕ ਰਾਜ ਗੌਤਮ, ਜੁਆਇੰਟ ਸਕੱਤਰ ਜੋਗਿੰਦਰ ਸਿੰਘ ਕੰਡਿਆਲ, ਮੈਂਬਰ ਰਜੇਸ਼ ਕੁਮਾਰ ਲੱਕੀ ਪਾਸੀ, ਸੁਭਾਸ਼ ਗੁਪਤਾ, ਧਰਮਪਾਲ ਚੁੱਘ, ਜੋਗਿੰਦਰ ਪਾਲ ਕੌਰੀ, ਗੁਰਦੇਵ ਸਿੰਘ ਸਿੱਧੂ,ਸੁਨੀਲ ਗਰੋਵਰ, ਰਾਜੇਸ਼ ਕੁਮਾਰ ਢੰਡ, ਪ੍ਰਵੀਨ ਉਪਲ, ਵਿਕਾਸ ਗਰੋਵਰ ਲਾਡੀ, ਤਰਲੋਕ ਸਿੰਘ ਮਿਰਜ਼ਾ, ਹਰਪਾਲ ਸਿੰਘ ਦਰਗਣ, ਸੁਰਿੰਦਰ ਕੁਮਾਰ ਗੁਪਤਾ, ਵਿਜੇ ਕੁਮਾਰ ਸ਼ਰਮਾ,ਰਵੀ ਕੁਮਾਰ ਰਵੀ ਫੋਟੋ ਸਟੇਟ, ਦੀਪਕ ਭਾਰਗੋ ਆਦਿ ਚੁਣੇ ਗਏ। ਇਸ ਮੌਕੇ ਚੁਣੇ ਗਏ ਅਹੁਦੇਦਾਰ ਅਤੇ ਮੈਂਬਰ ਨੇ ਭਗਵਾਨ ਹਨੂੰਮਾਨ ਜੀ ਅੱਗੇ ਨਤਮਸਤਕ ਹੋ ਕੇ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਅਹਿਦ ਲਿਆ।ਇਸ ਦੌਰਾਨ ਸਲਾਨਾ ਸੰਮੇਲਨ ਕਰਵਾਉਣ ਦਾ ਫੈਸਲਾ ਲਿਆ ਗਿਆ ਅਤੇ ਸ੍ਰੀ ਮਦ ਭਾਗਵਤ ਕਥਾ ਗਿਆਨ ਯੱਗ ਸੰਮੇਲਨ ਮਿਤੀ 23 ਮਾਰਚ 2025 ਤੋ 30 ਮਾਰਚ 2025 ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਡਿਊਟੀਆਂ ਲਗਾਈਆਂ ਗਈਆਂ।
