ਜ਼ੀਰਾ, 13 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ ) ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਪ੍ਰੈੱਸ ਕਲੱਬ (ਰਜਿ:) ਜ਼ੀਰਾ ਵੱਲੋਂ ਲੋਹੜੀ ਦੇ ਪਵਿੱਤਰ ਦਿਹਾੜੇ ਮੌਕੇ ਇੱਕ ਸਾਦਿ ਤੇ ਪ੍ਰਭਾਵਸ਼ਾਲੀ ਲੋਹੜੀ ਸਮਾਗਮ ਅਨਾਜ਼ ਮੰਡੀ ਜ਼ੀਰਾ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਢੰਡ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਥਾਣਾ ਸਿਟੀ ਜ਼ੀਰਾ ਦੇ ਐਸ.ਐਚ.ਓ ਇੰਸਪੈਕਟਰ ਕੰਵਲਜੀਤ ਰਾਏ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰੈੱਸ ਕਲੱਬ ਪ੍ਰਧਾਨ ਰਾਜੇਸ਼ ਢੰਡ ਅਤੇ ਸਮੂਹ ਸਾਥੀਆਂ ਵੱਲੋਂ ਮੁੱਖ ਮਹਿਮਾਨ ਨੂੰ ਬੁੱਕੇ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਸਮੂਹ ਪੱਤਰਕਾਰ ਸਾਥੀਆਂ ਵੱਲੋਂ ਸਾਂਝੇ ਤੌਰ ਤੇ ਲੋਹੜੀ ਬਾਲੀ ਗਈ ਅਤੇ ਤਿੱਲ, ਮੂੰਗਫ਼ਲੀ-ਰਿਊੜੀਆਂ ਅਗਨ ਭੇਟ ਕਰਕੇ ਸਮੁਚੀ ਮਾਨਵਤਾ ਦੇ ਭਲੇ ਅਤੇ ਸੁੱਖ ਸ਼ਾਤੀ ਦੀ ਕਾਮਨਾ ਕੀਤੀ। ਇਸ ਦੌਰਾਨ ਐੱਸ.ਐੱਚ.ਓ ਕੰਵਲਜੀਤ ਰਾਏ ਨੇ ਪ੍ਰੈੱਸ ਕਲੱਬ ਅਤੇ ਸ਼ਾਮਲ ਵੰਖ ਵੱਖ ਸੰਸਥਾਵਾਂ ਦੇ ਆਗੂਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਜਿੱਥੇ ਸਾਨੂੰ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੰਦਾ ਹੈ, ਉੱਥੇ ਇਹ ਤਿਉਹਾਰ ਸਾਨੂੰ ਇਕਜੁੱਟ ਹੋ ਕੇ ਖੁਸ਼ੀਆਂ ਮਨਾਉਣ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਪ੍ਰਿੰਸ ਮਿਲਕੇ ਕੰਮ ਕਰੇ ਤਾਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ । ਇਸ ਮੌਕੇ ਪ੍ਰੈੱਸ ਕਲੱਬ ਜ਼ੀਰਾ ਦੇ ਸੀਨੀਅਰ ਪੱਤਰਕਾਰ ਹਰਮੇਸ਼ਪਾਲ ਨੀਲੇਵਾਲਾ ਸਰਪ੍ਰਸਤ, ਕੇ.ਕੇ ਗੁਪਤਾ ਚੇਅਰਮੈਨ, ਰਾਜੇਸ਼ ਢੰਡ ਪ੍ਰਧਾਨ, ਦੀਪਕ ਭਾਰਗੋ ਵਾਈਸ ਚੇਅਰਮੈਨ, ਮਨਜੀਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਪ੍ਰਤਾਪ ਸਿੰਘ ਹੀਰਾ ਮੀਤ ਪ੍ਰਧਾਨ, ਗੌਰਵ ਗੌੜ ਜੌਲੀ ਸਹਾਇਕ ਸਕੱਤਰ, ਹਰਜੀਤ ਸਿੰਘ ਸਨੇਰ ਕੋਆਰਡੀਨੇਟਰ, ਤੀਰਥ ਸਿੰਘ ਸਨੇਰ ਪ੍ਰੋਪੇਗੰਡਾ ਸੈਕਟਰੀ, ਗੁਰਭੇਜ ਸਿੰਘ ਦਫ਼ਤਰ ਇੰਚਾਰਜ, ਗੁਰਲਾਲ ਸਿੰਘ ਵਰੋਲਾ ਐਗਜ਼ੀਕਿਊਟਿਵ ਮੈਂਬਰ, ਪੱਤਰਕਾਰ ਜਸਵੰਤ ਗੋਗੀਆ, ਸਤਨਾਮ ਸਿੰਘ ਆਦਿ ਤੋਂ ਇਲਾਵਾ ਅਦਾਰਾ ਰਾਖਾ ਪ੍ਰਭ ਦੇ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਸਿੱਧੂ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ.ਸ.ਸ.ਫ ਫ਼ਿਰੋਜ਼ਪੁਰ,ਜੀਟੀਯੂ ਆਗੂ ਮਾਸਟਰ ਜੋਗਿੰਦਰ ਸਿੰਘ ਕੰਡਿਆਲ, ਮਾਸਟਰ ਸਤਨਾਮ ਸਿੰਘ ਮਮਦੋਟ, ਹੌਲਦਾਰ ਗੁਰਜੀਤ ਸਿੰਘ, ਹਰਮਨਦੀਪ ਸਿੰਘ ਰੀਡਰ, ਸਿਪਾਹੀ ਬਲਜਿੰਦਰ ਸਿੰਘ , ਗੋਰਵ ਭਾਰਗੋ ਸਹਾਇਕ ਸਕੱਤਰ ਸ਼ਹੀਦ ਭਗਤ ਨੌਜਵਾਨ ਸਭਾ, ਵਿਜੇ ਸਕੱਤਰ ਸ਼ਰਮਾ ਬਜ਼ਰੰਗ ਭਵਨ ਮੰਦਰ ਜ਼ੀਰਾ, ਧਰਮਪ੍ਰੀਤ ਸਿੰਘ ਚੋਹਲਾ ਆਦਿ ਹਾਜ਼ਰ ਸਨ।