ਜ਼ੀਰਾ/ ਫਿਰੋਜ਼ਪੁਰ 2 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ)
ਮੇਲਾ ਵਿਆਸ ਪੂਜਾ ਸਮਾਧੀ ਸ਼ੰਕਰਾਪੁਰੀ ਸਨੇਰ ਰੋਡ ਜ਼ੀਰਾ ਵਿਖੇ ਅੱਜ ਤੋਂ ਮਿਤੀ 3 ਜੁਲਾਈ ਤੋਂ ਸ਼ਰਧਾ ਪੂਰਵਕ ਅਰੰਭ ਹੋਵੇਗਾ ਅਤੇ 10 ਜੁਲਾਈ 2025 ਨੂੰ ਸੰਪਨ ਹੋਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਦੱਸਿਆ ਕਿ ਸਮਾਧੀ ਸ਼ੰਕਰਾਪੁਰੀ ਜ਼ੀਰਾ ਦੇ ਮੁੱਖ ਪ੍ਰਬੰਧਕ ਮਹਾਂਮੰਡਲੇਸ਼ਵਰ 1008 ਸੁਵਾਮੀ ਕਮਲਪੁਰੀ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠ ਮੇਲਾ ਵਿਆਸ ਪੂਜਾ ਅੱਜ ਵੀਰਵਾਰ 3 ਜੁਲਾਈ ਤੋਂ 10 ਜੁਲਾਈ 2025 ਤੱਕ ਸ਼੍ਰੀ ਮਦ ਭਗਵਤ ਕਥਾ ਗਿਆਨ ਸਮਾਗਮ ਅਰੰਭ ਹੋਵੇਗਾ। ਬਿੱਟੂ ਵਿੱਜ ਨੇ ਅੱਗੇ ਦੱਸਿਆ ਕਿ 3 ਜੁਲਾਈ ਨੂੰ ਕਥਾ ਆਰੰਭ ਹੋਵੇਗੀ ਅਤੇ 9 ਜੁਲਾਈ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 10 ਜੁਲਾਈ ਨੂੰ ਹਵਨ ਯੱਗ ਦੋਰਾਨ ਵੈਦ ਮੰਤਰਾ ਨਾਲ ਗੁਰੂ ਪੂਜਾ ਅਤੇ ਭਜਨ ਕੀਰਤਨ ਹੋਣਗੇ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਮਾਧੀ ਸ਼ੰਕਰਾਪੁਰੀ ਵਿਖੇ ਚਲਦੇ ਸਮਾਗਮ ਵਿੱਚ ਪਹੁੰਚ ਕੇ ਗੁਰੂ ਯਸ ਸਰਵਣ ਕਰੋ।ਇਸ ਮੌਕੇ ਉਨ੍ਹਾਂ ਦੇ ਨਾਲ ਗੁਰਬਖਸ਼ ਸਿੰਘ ਵਿੱਜ, ਜਗਦੇਵ ਸ਼ਰਮਾ,ਗਿੰਨੀ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਰ,ਚਰਨਜੀਤ ਸਿੰਘ ਸਿੱਕੀ,ਜਨਕ ਰਾਜ ਗੋਤਮ,ਸੰਦੀਪ ਸ਼ਰਮਾਂ,ਕੁੱਲ ਭੂਸ਼ਣ ਸ਼ਰਮਾ,ਵੀਰ ਸਿੰਘ ਚਾਵਲਾ, ਨਰਿੰਦਰ ਸ਼ਰਮਾ,ਰਵੀ ਗਰੋਵਰ,ਪਵਨ ਕੁਮਾਰ ਲੱਲੀ,ਰਾਮ ਤੀਰਥ ਸ਼ਰਮਾ,ਐਡਵੋਕੇਟ ਲਖਵਿੰਦਰ ਸ਼ਰਮਾ,ਹਰੀਸ਼ ਸ਼ਰਮਾ, ਰਾਮ ਕ੍ਰਿਸ਼ਨ ਆਦਿ ਹਾਜ਼ਰ ਸਨ।
