Home ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕਰਨ ਦਾ ਕਰੇ ਤੁਰੰਤ ਐਲਾਨ

by Rakha Prabh
1 views

ਜਲੰਧਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ 28 ਜੁਲਾਈ 2025 ਨੂੰ ਕੀਤੀ ਗਈ ਆਨ ਲਾਈਨ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਅਤੇ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਫਰੰਟ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁਲਤਵੀ ਕਰਨ ਦੇ ਖਿਲਾਫ ਰੋਸ ਪ੍ਰਗਟ ਕਰਨ ਵਾਸਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਜਲੰਧਰ ਦੇ ਕਨਵੀਨਰਾਂ ਮਾਸਟਰ ਮਨੋਹਰ ਲਾਲ, ਪ੍ਰੇਮ ਲਾਲ,ਓਮ ਪ੍ਰਕਾਸ਼,ਡਿੰਪਲ ਰਹੇਲਾ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਸਾਹਮਣੇ ਪੁੱਡਾ ਗਰਾਉਂਡ ਵਿੱਚ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ I
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸਾਂਝਾ ਫਰੰਟ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰ ਰਹੇ ਹਨ। ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ,ਸਾਰੇ ਵਰਗਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ,31.12.2015 ਤੋਂ ਪਹਿਲਾਂ ਰਿਟਾਇਰ ਸਾਥੀਆਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਸੁਧਾਈ ਕੀਤੀ ਜਾਵੇ,66 ਮਹੀਨਿਆਂ ਦਾ ਬਕਾਇਆ ਰਕਮ ਯਕਮੁਕਤ ਦਿੱਤਾ ਜਾਵੇ,ਮਹਿੰਗਈ ਭੱਤੇ ਦੀਆਂ ਪਿਛਲੀਆਂ ਕਿਸ਼ਤਾਂ ਅਤੇ 13 ਪ੍ਰਤੀਸ਼ਤ ਡੀ ਏ ਸੈਂਟਰ ਸਰਕਾਰ ਦੀ ਤਰਜ਼ ‘ਤੇ ਦਿੱਤਾ ਜਾਵੇ, 200/- ਰੁਪਏ ਜਜੀਆ ਟੈਕਸ ਬੰਦ ਕੀਤਾ ਜਾਵੇ। ਅਤੇ ਪੰਜਵੇਂ ਪੇ ਕਮਿਸ਼ਨ ਦਾ ਦੂਸਰਾ ਭਾਗ ਲਾਗੂ ਕੀਤਾ ਜਾਵੇ , ਪੇਂਡੂ ਭੱਤਾ ਸਮੇਤ ਸਾਰੇ ਭੱਤੇ ਬਹਾਲ ਕੀਤੇ ਜਾਣ I ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫਰੰਟ ਨਾਲ ਮੀਟਿੰਗ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆ ਮੰਗਾਂ ਦਾ ਹੱਲ ਕੀਤਾ ਜਾਵੇ ਨਹੀ ਤਾਂ 23/08/2025 ਨੂੰ ਲੁਧਿਆਣਾ ਵਿਖੇ ਸੂਬਾਈ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਬਾਕੀ ਜਥੇਬੰਦੀਆਂ ਨਾਲ ਵੀ ਸਾਂਝੇ ਰੂਪ ਵਿੱਚ ਸੰਘਰਸ਼ ਕਰਨ ਲਈ ਤਾਲਮੇਲ ਕੀਤਾ ਜਾਵੇਗਾ । ਰੈਲੀ ਵਿੱਚ ਤਾਰਾ ਸਿੰਘ ਬੀਕਾ, ਸੰਜੀਵ ਕੌਂਡਲ,ਥੋੜੂ ਰਾਮ, ਅਵਤਾਰ ਸਿੰਘ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਕੌੜਾ,ਰਤਨ ਸਿੰਘ, ਯਸ਼ ਪਾਲ ਪੰਜਗੋਤਰਾ,ਨਗਿੰਦਰ ਕੁਮਾਰ, ਮਨੋਹਰ ਲਾਲ,ਰਾਮ ਚੰਦਰ ਕਾਂਸਰਾ, ਰਮੇਸ਼ ਚੰਦਰ, ਦਿਨੇਸ਼ ਚੰਦਰ,ਸੋਮ ਲਾਲ ਮੱਲ, ਸੁਸ਼ੀਲ ਕੁਮਾਰ, ਰਾਮ ਲੁਭਾਇਆ, ਸ਼ਾਮ ਸਿੰਘ, ਨਰਿੰਦਰ ਲਾਲ, ਜਰਨੈਲ ਸਿੰਘ, ਸੰਤੋਖ ਸਿੰਘ,ਬਾਵਾ ਮਨੀਸ਼,ਕਮਲ ਸਿੰਘ, ਕਿਸ਼ੋਰ ਚੰਦ, ਸਤਨਾਮ ਸਿੰਘ, ਦਵਿੰਦਰ, ਸੁਸ਼ੀਲ, ਬਲਵੀਰ ਸਿੰਘ,ਲੈਂਬਰ ਸਿੰਘ, ਰਵਿੰਦਰ ਸਿੰਘ,ਕਮਲ,ਪਵਨ, ਰੁਪਿੰਦਰ, ਗੁਰਦੇਵ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਕਾਂਸ਼ੀ ਰਾਮ, ਪ੍ਰੀਤਮ ਸਿੰਘ, ਜਸਵੰਤ ਰਾਏ,ਕਾਜਲ, ਕੁਲਦੀਪ ਰਾਮ,ਸੰਤ ਰਾਮ, ਅਵਤਾਰ ਸਿੰਘ, ਬਲਦੇਵ ਰਾਜ, ਗੁਰਮੁਖ ਸਿੰਘ,ਓਮ ਪ੍ਰਕਾਸ਼, ਸਤਪਾਲ, ਮਨੋਹਰ ਲਾਲ, ਬਲਵੀਰ ਕੁਮਾਰ ਆਦਿ ਜੁਝਾਰੂ ਸਾਥੀ ਸ਼ਾਮਲ ਹੋਏ।

Related Articles

Leave a Comment