ਇਲਾਕੇ ਦੀ ੳੁੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਸਮੇਂ ਦੇ ਅਨੁਸਾਰ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਐੱਨ.ਸੀ.ਸੀ. ,ਐੱਨ.ਐੱਸ.ਐੱਸ, ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਨਾਲ ਨਾਲ ਇੰਟਰ ਨੈਸ਼ਨਲ ਲੈਵਲ ਦੀ ਪੜ੍ਹਾਈ ਵੀ ਕਰਵਾਉਦਾ ਹੈ । ਭੈਣ ਤੇ ਭਰਾ ਦੇ ਮਜ਼ਬੂਤ ਅਤੇ ਅਟੁੱਟ ਰਿਸ਼ਤਾ “ ਰੱਖੜੀ” ਜਿਸ ਵਿੱਚ ਕਿੰਨੇ ਹੀ ਪਿਆਰ ਭਰੇ ਜ਼ਜਬਾਤ ਹਨ ਸ੍ਰੀ ਹੇਮਕੁੰਟ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਬੜੇ ਚਾਅ ਨਾਲ ਮਨਾਇਆ।ਰੱਖੜੀ ਦਾ ਭਾਵ ਹੈ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾਂ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾਂ ਕੰਮ ਆਉਣ ਲਈ ਵਚਨ ਬੱਧ ਹਨ।ਰੱਖੜੀ ਦਾ ਤਿਉਹਾਰ ਸਾਵਣ ਮਹੀਨੇ ਦੇ ਅੰਤਮ ਦਿਨ ਤੇ ਮਾਨਇਆ ਜਾਦਾਂ ਹੈ ਜੋ ਆਮ ਤੌਰ ਤੇ ਅਗਸਤ ਵਿੱਚ ਆਉਦਾ ਹੈ।ਇਸ ਮੌਕੇ ਲੜਕੀਆਂ ਵੱਲੋਂ ਆਪਣੇ ‘ਸੋਹਣੇ ਵੀਰ” ਦੇ ਗੁੱਟ ਤੇ ਬੰਨਣ ਲਈ ਆਪਣੇ ਹੱਥੀ ਰੱਖੜੀਆਂ ਬਣਾਈਆਂ ਗਈਆਂ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਵਿਦਿਆਰਥੀਆ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਰੱਖੜੀ ਦੇ ਦਿਨ ਹਰ ਉਮਰ ਦੀਆਂ ਭੈਣਾਂ ਆਪਣੇ ਭਰਾ ਦੇ ਗੁੱਟ ਦੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਦੀ ਸੁੱਖ ਮੰਗਦੀਆਂ ਉਹਂਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆ ਹਨ।ਭੈਣ ਭਰਾਵਾਂ ਦਾ ਦਾ ਇੱਕ ਦੂਜੇ ਨੰੁ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ।ਅੇੈੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਭੈਣ ਦੇ ਪਿਆਰ ਦੀ ਪ੍ਰਤੀਕ, ਇਹ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇੱਕ ਦੂਜੇ ਨੰੁ ਪਿਆਰ ਸਤਿਕਾਰ ਦੇਣ। ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਸਟਾਫ ਅਤੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ।
0
