Home » ਹੇਮਕੁੰਟ ਸਕੂਲ ਦੇ ਵਿਹੜੇ ਮਨਾਇਆਂ ਲੋਹੜੀ ਦਾ ਤਿਉਹਾਰ

ਹੇਮਕੁੰਟ ਸਕੂਲ ਦੇ ਵਿਹੜੇ ਮਨਾਇਆਂ ਲੋਹੜੀ ਦਾ ਤਿਉਹਾਰ

by Rakha Prabh
12 views

ਕੋਟ ਈਸੇ ਖਾਂ, 13 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ) :- ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿਚ ਪੰਜਾਬ ਦਾ ਹਰਮਨ ਪਿਆਰਾ ਲੋਹੜੀ ਦਾ ਤਿਉਹਾਰ ਮਨਾਇਆ ਗਿਆ । ਲੋਹੜੀ ਦਾ ਤਿਉਹਾਰ ਮਾਘੀ ਤੋਂ ਇੱਕ ਦਿਨ ਪਹਿਲਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।ਲੋਹੜੀ ਦਾ ਤਿਉਹਾਰ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਸਮੇਂ ਸਵੇਰ ਦੀ ਵਿਸ਼ੇਸ਼ ਪ੍ਰਰਾਥਨਾ ਸਭਾ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਲੋਹੜੀ ਦੀ ਮਹੱਤਤਾ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਲੋਹੜੀ ਤੇ ਗੀਤ ਸੁੰਦਰ ਮੁੰਦਰੀਏ, ਗਿੱਧਾ ਅਤੇ ਲੁੱਡੀ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਲੋਹੜੀ ਦੇ ਆਲੇ-ਦੁਆਲੇ ਨੱਚਦੇ-ਗਾਉਂਦੇ ਹੋਏ ਲੋਹੜੀ ਨੂੰ ਮਨਾਇਆਂ ।ਅਧਿਆਪਕਾਂ ਦੁਆਰਾ ਲੋਹੜੀ ਨਾਲ ਸਬੰਧਿਤ ਬਹੁਤ ਪਿਆਰੀ ਰੰਗੋਲੀ ਵੀ ਬਣਾਈ ਗਈ। ਵਿਦਿਆਰਥੀਆਂ ਅਤੇ ਅਧਿਆਪਕਾ ਨੇ ਮੂੰਗਫਲੀ ,ਰੀਊੜੀਆਂ ਖਾ ਕੇ ਲੋਹੜੀ ਦਾ ਅਨੰਦ ਮਾਣਿਆਂ ।ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਲੋਹੜੀ ਬਾਲ ਕੇ ਆਰੰਭ ਕੀਤਾ ।ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਸਭ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਲੋਹੜੀ ਦੇ ਇਤਿਹਾਸ ਤੋਂ ਜਾਣੂ ਕਰਵਾਉਦੇ ਹੋਏ ਦੱਸਿਆ ਕਿ ਲੋਹੜੀ ਨੂੰ ਪਹਿਲਾ ਤਿਲੋੜੀ ਕਿਹਾ ਜਾਂਦਾ ਸੀ। ਇਹ ਸ਼ਬਦ ਤਿਲ+ ਰਿਉੜੀ ਦੇ ਮੇਲ ਤੋਂ ਬਣਿਆ ਸੀ ਜੋ ਸਮੇਂ ਦੇ ਨਾਲ ਬਦਲ ਕੇ ਲੋਹੜੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਿਆ ਹੈ ।ਇਸ ਸਮੇਂ ਪ੍ਰਿੰਸੀਪਲ ਰਮਨਜੀਤ ਕੌਰ,ਮੈਡਮ ਸੋਨੀਆਂ ਸ਼ਰਮਾ ਨੇ ਸ਼ੰਦੇਸ਼ ਦਿੱਤਾ ਕਿ ਸਿਰਫ ਮੁੰਡਿਆਂ ਦੀ ਹੀ ਨਹੀ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਵੇ ਅਤੇ ਮਨ ਵਿੱਚ ਨਕਰਾਤਮਕ ਸੋਚ ਨੂੰ ਅੱਗ ਵਿੱਚ ਬਾਲ ਦੇਣਾ ਚਾਹੀਦਾ ਹੈ ।

Related Articles

Leave a Comment