Home ਪੰਜਾਬ ਜ਼ੀਰਾ ਵਿਖੇ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਲੁਧਿਆਣਾ ਵਿਭਾਗ ਦੀਆਂ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸੰਪੰਨ

ਜ਼ੀਰਾ ਵਿਖੇ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਲੁਧਿਆਣਾ ਵਿਭਾਗ ਦੀਆਂ ਪ੍ਰਾਇਮਰੀ ਖੇਡਾਂ ਅਮਿੱਟ ਯਾਦਾਂ ਛੱਡਦੀਆਂ ਸੰਪੰਨ

ਜ਼ਬਾਨ ਸੁਵਾਮੀ ਸਵਤੇ ਪ੍ਰਕਾਸ਼ ਸਕੂਲ ਜ਼ੀਰਾ ਨੇ 20 ਪਹਿਲੇ,24 ਦੂਜੇ ਤੇ 5 ਤੀਜੇ ਸਥਾਨ ਦੇ ਮੈਡਲ ਜਿੱਤ ਕੀਤਾ ਕਬਜ਼ਾ

by Rakha Prabh
10 views

ਖਿਡਾਰੀਆਂ ਨੇ ਖੇਡਾਂ ,ਚ ਬਹੁਤ ਹੀ ਪਿਆਰੀ ,ਤੇ ਉਤਸ਼ਾਹ ਪੂਰਵਕ ਹਿੱਸਾ ਲਿਆ : ਸੁਖਦੇਵ ਬਿੱਟੂ ਵਿੱਜ

ਜ਼ੀਰਾ/ ਫਿਰੋਜ਼ਪੁਰ 12 ਅਗਸਤ (ਗੁਰਪ੍ਰੀਤ ਸਿੰਘ ਸਿੱਧੂ)

ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਿਰ ਪੁਰਾਣਾ ਤਲਵੰਡੀ ਰੋਡ ਜ਼ੀਰਾ (ਨੇੜੇ ਗੁੱਗਾ ਮੰਦਿਰ ) ਵਿਖੇ ਸਰਵਹਿੱਤਕਾਰੀ ਸਕੂਲ ਪ੍ਰਾਇਮਰੀ ਲੁਧਿਆਣਾ ਵਿਭਾਗ ਦਾ ਖੇਡ ਦਿਹਾੜਾ ਮਨਾਇਆ ਗਿਆ ।ਜਿਸ ਵਿੱਚ ਲੁਧਿਆਣਾ ਵਿਭਾਗ ਦੇ ਪੰਜ ਸਕੂਲਾਂ ਦੇ 115 ਬੱਚਿਆਂ ਨੇ ਭਾਗ ਖੇਡਾਂ ਵਿਚ ਹਿੱਸਾ ਲਿਆ। ਇਸ ਮੌਕੇ ਖੇਡਾਂ ਦੀ ਸ਼ੁਰੁਆਤ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੀਮਤੀ ਪੂਨਮ ਸ਼ਰਮਾ ਹੈਡ ਮਿਨੀਸਟਰੀ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਸਰਕਾਰੀ ਅਧਿਆਪਕ ਦਿਨੇਸ਼ ਕੁਮਾਰ ਨੇ ਖੇਡਾਂ ਦੇ ਗਰਾਂਊਂਡ ਦਾ ਰੀਬਨ ਆਪਣੇ ਕਰਕਮਲਾਂ ਨਾਲ ਕੱਟ ਕੇ ਕੀਤਾ। ਉਪਰੰਤ ਮਹਿਮਾਨਾਂ ਨੇ ਖਿਡਾਰੀਆਂ ਨਾਲ ਜਾਨ ਪਹਿਚਾਣ ਕੀਤੀ ਅਤੇ ਖੇਡਾਂ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਆਏਂ ਮਹਿਮਾਨਾ ਦਾ ਧੰਨਵਾਦ ਕਰਦਿਆਂ ਖਿਡਾਰੀਆਂ ਨੂੰ ਬਿਨਾਂ ਭੇਦ ਭਾਵ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਲੁਧਿਆਣਾ ਵਿਭਾਗ ਦੇ ਸਚਿਵ ਸਤਪਾਲ ਨਰੂਲਾ , ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ , ਮੈਨੇਜਰ ਜਨਕ ਰਾਜ ਗੌਤਮ , ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜਗਰਾਉਂ , ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ , ਪ੍ਰਿੰਸੀਪਲ ਸ਼੍ਰੀਮਤੀ ਪੂਨਮ ਗੋਇਲ ਮੋਗਾ , ਪ੍ਰਿੰਸੀਪਲ ਸ਼੍ਰੀਮਤੀ ਵੀਰਪਾਲ ਕੌਰ ਧਰਮਕੋਟ , ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਬਾਲਾ ਜ਼ੀਰਾ , ਪ੍ਰਿੰਸੀਪਲ ਗੁਰਬਰਿੰਦਰ ਸਿੰਘ ਜ਼ੀਰਾ , ਸ਼੍ਰੀ ਮਤੀ ਜਯੋਤੀ ਕੋਟ ਈਸੇ ਖਾਂ ਆਦਿ ਹਾਜ਼ਰ ਸਨ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਕੂਲ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਊਸ਼ਾ ਰਾਣੀ, ਅਧਿਆਪਕ ਕੁਮਾਰੀ ਤਮੰਨਾ, ਅਧਿਆਪਕ ਕੁਮਾਰੀ ਨੀਤਿਕਾ ਨੇ ਖੇਡਾਂ ਦੇ ਮੁਕਾਬਲੇ ਦਾ ਲੇਖਾ ਜੋਖਾ ਰੱਖਦਿਆਂ ਜੱਜਸ ਦੇ ਤੌਰ ਤੇ ਜਿੰਮੇਵਾਰ ਨਿਭਾਈ ਅਤੇ ਗੁਰਬਰਿੰਦਰ ਸਿੰਘ,ਸ਼੍ਰੀਮਤੀ ਸ਼ੁਭ ਲਤਾ ਅਤੇ ਸ਼੍ਰੀਮਤੀ ਲਵਪ੍ਰੀਤ ਵੱਲੋਂ ਖੇਡਾਂ ਦੀ ਮੁੱਖ ਭੂਮਿਕਾ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸ਼ਿਸ਼ੂ ਵਰਗ, ਬਾਲ ਵਰਗ ਅਤੇ ਕਿਸ਼ੋਰ ਵਰਗ ਦੇ ਬੱਚਿਆਂ ਨੇ ਲੰਮੀ ਛਾਲ , ਉਂਚੀ ਛਾਲ,100 , 200 , 600 , 800 ਮੀਟਰ ਦੌੜਾਂ ਅਤੇ ਰੇਲਾ ਰੇਸ ਆਦਿ ਖੇਡਾਂ ਦੇ ਮੁਕਾਬਲੇਬਾਜ਼ੀ ਵਿਚ ਪੂਰੇ ਉਤਸ਼ਾਪੂਰਵਕ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿੱਚ ਮੇਜ਼ਬਾਨ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਜ਼ੀਰਾ ਗੁੱਗਾ ਮੰਦਰ ਨੇ 20 ਪਹਿਲੇ, 24 ਦੂਜੇ, 5 ਤੀਜੇ ਦਰਜੇ ਦੇ ਇਨਾਮ ਹਾਸਿਲ ਕੀਤੇ। ਜਦੋਂ ਕਿ ਜਗਰਾਓਂ ਨੇ 22, 5 , 12 , ਸਰਵਹਿੱਤਕਾਰੀ ਸਕੂਲ ਜ਼ੀਰਾ ਨੇੜੇ ਬੱਸ ਸਟੈਂਡ ਨੇ 13,6,12 , ਮੋਗਾ ਨੇ 19 ,6 ,9, ਮੱਖੂ 13 ,11,15 ਲੜੀਵਾਰ ਪਹਿਲਾਂ ਦੂਜਾ ਅਤੇ ਤੀਜਾ ਦਰਜੇ ਦੇ ਸਨਮਾਨ ਹਾਸਿਲ ਕੀਤੇ। ਇਸ ਮੌਕੇ ਲੁਧਿਆਣਾ ਵਿਭਾਗ ਦੇ ਵਿਭਾਗ ਸਚਿਵ ਨੇ ਇਸ ਖੇਡ ਦਿਵਸ ਦੀ ਸਫਲਤਾ ਲਈ ਬਹੁਤ ਵਧਾਈ ਦਿੱਤੀ।ਖੇਡ ਦਿਵਸ ਸਫਲਤਾਪੂਰਵਕ ਖ਼ਤਮ ਹੋਇਆ। ਇਸ ਮੌਕੇ ਸਕੂਲ ਸਟਾਫ ਤੇ ਬੱਚੇ ਵੀ ਹਾਜ਼ਿਰ ਰਹੇ।

Related Articles

Leave a Comment