Home ਪੰਜਾਬ ਫਿਰੋਜ਼ਪੁਰ ਵਿਖੇ ਸਾਂਝਾ ਫਰੰਟ ਵੱਲੋਂ ਵਿਧਾਇਕ ਭੁੱਲਰ ,ਤੇ ਦਹੀਆ ਨੂੰ ਦਿੱਤਾ ਮੰਗ ਪੱਤਰ

ਫਿਰੋਜ਼ਪੁਰ ਵਿਖੇ ਸਾਂਝਾ ਫਰੰਟ ਵੱਲੋਂ ਵਿਧਾਇਕ ਭੁੱਲਰ ,ਤੇ ਦਹੀਆ ਨੂੰ ਦਿੱਤਾ ਮੰਗ ਪੱਤਰ

by gpsingh
10 views

ਫਿਰੋਜ਼ਪੁਰ 19 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ)

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਫੈਸਲੇ ਅਨੁਸਾਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਹਲਕਾ ਦਿਹਾਤੀ ਫਿਰੋਜ਼ਪੁਰ ਦੇ ਵਿਧਾਇਕ ਰਜਨੀਸ਼ ਦਹੀਆ ਨੂੰ ਸਾਂਝਾ ਫਰੰਟ ਫਿਰੋਜ਼ਪੁਰ ਦੇ ਕਨਵੀਨਰ ਸੁਬੇਗ ਸਿੰਘ, ਸਹਾਇਕ ਕਨਵੀਨਰ ਜਸਪਾਲ ਸਿੰਘ, ਜਨਰਲ ਸਕੱਤਰ ਅਜੀਤ ਸਿੰਘ ਸੋਢੀ, ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ, ਖਜਾਨਚੀ ਮਹਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਸਾਂਝਾਂ ਫਰੰਟ ਦੇ ਆਗੂ ਸੁਬੇਗ ਸਿੰਘ ਖਜ਼ਾਨਾ ਅਫਸਰ, ਜਸਪਾਲ ਸਿੰਘ ਡੀਐਸਪੀ, ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ, ਖਜਾਨਚੀ ਮਹਿੰਦਰ ਸਿੰਘ ਧਾਲੀਵਾਲ ,ਰਾਮ ਪ੍ਰਸਾਦ ,ਜਨਰਲ ਸਕੱਤਰ ਅਜੀਤ ਸਿੰਘ ਸੋਢੀ, ਨਰੇਸ਼ ਕੁਮਾਰ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਅਦਾ ਕੀਤਾ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਅਦਿਆਂ ਤੋਂ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦਾ ਫੈਸਲਾ ਪੰਜਾਬ ਅੰਦਰ ਵੀ ਦੁਹਰਾਇਆ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਵੇਗੀ। ਇਸ ਮੌਕੇ ਨਰਿੰਦਰ ਸ਼ਰਮਾ,ਜਗਦੀਪ ਸਿੰਘ ਮਾਂਗਟ, ਕੁਲਵਿੰਦਰ ਸਿੰਘ ਬੱਧਣ ਬਲਾਕ ਘੱਲ ਖੁਰਦ ,ਉਮ ਪ੍ਰਕਾਸ਼ ,ਅਮਿਤ ਕੁਮਾਰ , ਕੌਰ ਸਿੰਘ, ਬਲਵੰਤ ਸਿੰਘ , ਸ਼ਸ਼ੀ ਗਰਗ , ਮਾਨਾ ਭੱਟੀ, ਸਤਨਾਮ ਸਿੰਘ, ਮਹਿੰਦਰ ਸਿੰਘ ਬਰਾੜ, ਹਰਦੀਪ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ਼ ਹਾਜ਼ਰ ਸਨ।

Related Articles

Leave a Comment