ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਤੇ ਸੈਸਨ ਡਵੀਜਨ ਫਿਰੋਜਪੁਰ ਦੇ ਨਿਰੀਖਕ ਜਸਟਿਸ ਜਸਜੀਤ ਸਿੰਘ ਬੇਦੀ ਵੱਲੋ ਜਿਲ੍ਹਾ ਫਿਰੋਜਪੁਰ ਅਤੇ ਜੀਰਾ ਅਦਾਲਤ ਦਾ ਦੌਰਾ ਕੀਤਾ ਗਿਆ। ਜੀਰਾ ਅਦਾਲਤ ਪਹੁੰਚਣ ਤੇ ਜੀਰਾ ਡਵੀਜਨ ਦੇ ਜੱਜ ਸਹਿਬਾਨ ਅਤੇ ਬਾਰ ਐਸੋਸੀਏਸਨ ਜੀਰਾ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਅਤੇ ਸਮੂਹ ਵਕੀਲ ਸਹਿਬਾਨ ਵੱਲੋਂ ਬਾਰ ਰੂਮ ਵਿਖੇ ਸਵਾਗਤ ਕੀਤਾ ਗਿਆ। ਇਸ ਮੌਕੇ ਜਸਟਿਸ ਵੱਲੋ ਅਦਾਲਤੀ ਕੰਮਕਾਜ ਸਬੰਧੀ ਨਰੀਖਣ ਕੀਤਾ ਅਤੇ ਵਕੀਲ ਸਹਿਬਾਨ ਨਾਲ ਗੱਲ ਬਾਤ ਕੀਤੀ ਅਤੇ ਬਾਰ ਨੰੂ ਤੇ ਵਕੀਲ ਸਾਹਿਬਾਨਾਂ ਨੰੂ ਆਉਦੀਆਂ ਦਰਪੇਸ਼ ਮੁਸਕਿਲਾਂ ਸੁਣੀਆ। ਇਸ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ, ਜਿਲ੍ਹਾ ਅਤੇ ਸੈਸਨ ਜੱਜ ਫਿਰੋਜਪੁਰ ਸੁਮੀਤ ਮਲਹੋਤਰਾ ,ਮੈਡਮ ਪ੍ਰਤਿਮਾ ਸਿੰਗਲਾ ਜੱਜ ਸੀਨੀਅਰ ਡਵੀਜਨ ਜੀਰਾ, ਦੀਪਾਲ ਸਿੰਘ ਜੂਨੀਅਰ ਡਵੀਜਨ, ਗੁਰਪ੍ਰੀਤ ਕੌਰ ਜੂਨੀਅਰ ਡਵੀਜਨ ਅਤੇ ਬਾਰ ਪ੍ਰਧਾਨ ਹਰਵਿੰਦਰ ਸਿੰਘ ਕਰਵਲ, ਸਤਿਨ ਬਾਂਸਲ ਵਾਈਸ ਪ੍ਰਧਾਨ, ਨਿਰਮਲ ਸਿੰਘ ਹੰਜਰਾ ਸੈਕਟਰੀ,ਨਵਦੀਪ ਸਿੰਘ ਕਰੀਰ ਕੈਸੀਅਰ, ਵਿਜੇ ਬਾਂਸਲ, ਹਰਗੁਰਵੀਰ ਸਿੰਘ ਗਿੱਲ, ਸਪਨਦੀਪ ਸਿੰਘ,ਅਮਰੀਕ ਸਿੰਘ ਵਿਰਕ, ਮੇਜਰ ਸਿੰਘ, ਸਰਵਨ ਸਿੰਘ, ਬਲਵੰਤ ਸਿੰਘ ਧੰਜੂ, ਪਰਮਜੀਤ ਸਿੰਘ ਧੰਜੂ, ਸੁਰਿੰਦਰ ਸਿੰਗਲਾ, ਮਨਪ੍ਰੀਤ ਸਿੰਘ ਸਿੱਧੂ, ਗੌਰਵ ਪਾਸੀ, ਬਬਲਜੀਤ ਸਿੰਘ ਗਿੱਲ, ਜਗਦੀਪ ਸਿੰਘ ਗਰੇਵਾਲ, ਤਜਿੰਦਰ ਭੁੱਲਰ, ਕਰਮਵੀਰ ਸਿੰਘ ਧਵਨ, ਅਜੀਤ ਅੱਗਰਵਾਲ, ਇੰਦਰਜੀਤ ਧੰਜੂ, ਹਰਜਿੰਦਰ ਸਿੰਘ ਢਿੱਲੋਂ, ਲਾਲ ਚੰਦ, ਹਰਦੀਪ ਸਿੰਘ ਗਿੱਲ, ਕੁਲਵੰਤ ਸਿੰਘ ਗਿੱਲ, ਵਰੁਨ ਅੱਗਰਵਾਲ, ਰੋਹਿਤ ਭਾਟੀਆ, ਰਮਣੀਕ ਸਿੰਘ ਸੋਢੀ, ਸੰਜੀਵ ਸਰਮਾ, ਗਗਨ ਗਰੋਵਰ, ਲਵਪ੍ਰੀਤ ਸਿੰਘ ਸਿੱਧੂ, ਸੰਦੀਪ ਕੰਡਿਆਲ, ਪਰਵਿੰਦਰ ਸਿੰਘ ਵਿਰਕ, ਗੁਰਨਾਮ ਸਿੰਘ ਸੋਢੀ, ਲਵਪ੍ਰੀਤ ਸਿੰਘ ਸੰਧੂ, ਰਾਜਨ ਲਾਂਬਾ ਅਤੇ ਸਮੂਹ ਵਕੀਲ ਸਹਿਬਾਨ ਹਾਜਿਰ ਸਨ। ਇਸ ਮੌਕੇ ਬਾਰ ਐਸੋਸੀਏਸਨ ਵੱਲੋਂ ਜਸਟਿਸ ਜਸਜੀਤ ਸਿੰਘ ਬੇਦੀ ਅਤੇ ਜਿਲ੍ਹਾ ਅਤੇ ਸੈਸਨ ਜੱਜ ਫਿਰੋਜਪੁਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਨਵਦੀਪ ਸਿੰਘ ਕਰੀਰ ਵੱਲੋ ਬਾਖ਼ੂਬੀ ਨਿਭਾਈ ਗਈ।
51
