ਸ੍ਰੀ ਅੰਮ੍ਰਿਤਸਰ ਸਾਹਿਬ (ਰਾਖਾ ਪ੍ਰਭ ਬਿਉਰੋ)
ਅੰਮ੍ਰਿਤਸਰ ਸਾਹਿਬ ਵਿਖੇ ਪੁਲਿਸ ਵੱਲੋਂ ਗਰਨੇਡ ਸੁਟਣ ਵਾਲਾ ਗੈਂਗਸਟਰ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਵੱਡੇ ਸਰਾਬ ਕਾਰੋਬਾਰੀ ਰਜਿੰਦਰ ਸਿੰਘ ਬੱਬੂ ਜੈਦੀਪੁਰ ਜੋ ਕਾਂਗਰਸੀ ਲੀਡਰ ਵੀ ਹਨ ਦੇ ਘਰ ਉਪਰ ਗਰਨੇਡ ਸੁਟਿਆ ਸੀ ਅਤੇ ਵੱਡੀ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ ਸੀ। ਉਥੇ ਰਾਏਵਾਲ ਪਿੰਡ ਦੇ ਇੱਕ ਘਰ ਉਪਰ ਵੀ ਗਰਨੇਡ ਸੁਟਿਆ ਸੀ ਪਰ ਜਾਨੀ ਨੁਕਸਾਨ ਹੋਣੋਂ ਬਚ ਗਿਆ ਸੀ। ਜਦੋਂ ਕਿ ਪੁਲਿਸ ਇਸਦੀ ਭਾਲ ਵਿੱਚ ਸੀ ਅਤੇ ਲਗਾਤਾਰ ਇਸਦਾ ਪਿੱਛਾ ਕਰਦੀ ਰਹੀ ਸੀ । ਇਸਦਾ ਇੱਕ ਸਾਥੀ ਪਹਿਲਾਂ ਗ਼ਿਰਫ਼੍ਤਾਰ ਕਰ ਲਿਆ ਗਿਆ ਸੀ । ਪੁਲਿਸ ਵੱਲੋਂ ਹਥਿਆਰਾਂ ਦੀ ਰਕਵਰੀ ਦੌਰਾਨ ਪੁਲਿਸ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਕਰਨ ਤੇ ਗੈਂਗਸਟਰ ਨੂੰ ਢੇਰ ਕਰ ਦਿੱਤਾ ਗਿਆ।
