Home » ਮੋਗਾ ਵਿਖੇ ਵਿਸ਼ਵ ਸ਼ਾਂਤੀ ਸੰਤ ਸਮਾਜ ਦੀ ਅਹਿਮ ਮੀਟਿੰਗ ਦੌਰਾਨ ਪੰਜਾਬ ਇਕਾਈ ਦਾ ਗਠਨ

ਮੋਗਾ ਵਿਖੇ ਵਿਸ਼ਵ ਸ਼ਾਂਤੀ ਸੰਤ ਸਮਾਜ ਦੀ ਅਹਿਮ ਮੀਟਿੰਗ ਦੌਰਾਨ ਪੰਜਾਬ ਇਕਾਈ ਦਾ ਗਠਨ

ਸਰਬਸੰਮਤੀ ਨਾਲ ਬਾਬਾ ਪ੍ਰਮਜੀਤ ਸਿੰਘ ਲੱਗੇਆਣਾ ਸੂਬਾ ਪ੍ਰਧਾਨ,ਭੋਲਾ ਯਮਲਾ ਜਨਰਲ ਸੈਕਟਰੀ ,ਤੇ ਅਸ਼ਵਨੀ ਕਟਾਰੀਆ ਸਹਾਇਕ ਸੈਕਟਰੀ ਨਿਯੁਕਤ

by Rakha Prabh
25 views

ਮੋਗਾ/ਤਲਵੰਡੀ ਭੰਗੇਰੀਆ ( ਗੁਰਪ੍ਰੀਤ ਸਿੰਘ ਸਿੱਧੂ)

ਵਿਸ਼ਵ ਸ਼ਾਂਤੀ ਸੰਤ ਸਮਾਜ ਦੇ ਕੌਮੀ ਚੇਅਰਮੈ ਸੰਤ ਬਾਬਾ ਸ਼ਿਵਕਰਨ ਸ਼ਰਮਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਮੋਗਾ ਵਿਖੇ ਹੋਈ। ਇਸ ਦੌਰਾਨ ਸਰਬਸੰਮਤੀ ਨਾਲ ਵਿਸ਼ਵ ਸ਼ਾਂਤੀ ਸੰਤ ਸਮਾਜ ਪੰਜਾਬ ਇਕਾਈ ਦੀ ਗਠਨ ਕੀਤਾ ਗਿਆ। ਜਿਸ ਤੇ ਵਿਸ਼ਵ ਸ਼ਾਂਤੀ ਸੰਤ ਸਮਾਜ ਪੰਜਾਬ ਵੱਲੋਂ ਸਰਬਸੰਮਤੀ ਨਾਲ ਸੰਤ ਬਾਬਾ ਪਰਮਜੀਤ ਸਿੰਘ ਲੱਗੇਆਣਾ ਨੂੰ ਸੂਬਾ ਪ੍ਰਧਾਨ, ਭੋਲਾ ਯਮਲਾ ਨੂੰ ਸੂਬਾ ਜਨਰਲ ਸੈਕਟਰੀ ਅਤੇ ਅਸ਼ਵਨੀ ਕਟਾਰੀਆ ਨੂੰ ਸੂਬਾ ਸਹਾਇਕ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਮੀਟਿੰਗ ਦੌਰਾਨ ਵਿਸ਼ਵ ਸ਼ਾਂਤੀ ਸੰਤ ਸਮਾਜ ਦੇ ਕੌਮੀ ਚੇਅਰਮੈਨ ਸੰਤ ਬਾਬਾ ਸ਼ਿਵਕਰਨ ਸ਼ਰਮਾ ਅਤੇ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆਂ ਦੇ ਗੱਦੀਨਸ਼ੀਨ ਜਸ਼ਨਦੀਪ ਸ਼ਰਮਾ ਬੋਕਸਰ ਵੱਲੋਂ ਮੀਟਿੰਗ ਵਿੱਚ ਸ਼ਾਮਲ ਸੰਤ ਮਹਾਂਪੁਰਸ਼ਾਂ ਨੂੰ ਲੋਈਆ ਤੇ ਧਾਰਮਿਕ ਤਸਵੀਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਮੀ ਚੇਅਰਮੈਨ ਸੰਤ ਬਾਬਾ ਸ਼ਿਵਕਰਨ ਸ਼ਰਮਾ ਨੇ ਆਏਂ ਸੰਤਾਂ ਮਹਾਂਪੁਰਸ਼ਾਂ ਅਤੇ ਵੱਖ ਵੱਖ ਸੰਸਥਾਵਾਂ ਸੰਪਰਦਾਇ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਪੰਜਾਬ ਪ੍ਰਧਾਨ ਅਤੇ ਜਨਰਲ ਸੈਕਟਰੀਆਂ ਨੂੰ ਵਿਸ਼ਵ ਸ਼ਾਂਤੀ ਸੰਤ ਸਮਾਜ ਦਾ ਵਿਸਥਾਰ ਕਰਨ ਲਈ ਪ੍ਰੇਰਿਤ ਕਰਦਿਆਂ ਵਿਸ਼ਵ ਸ਼ਾਂਤੀ ਸੰਤ ਸਮਾਜ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਵੱਧ ਤੋਂ ਵੱਧ ਲੌੜਵੰਦਾਂ ਦਾ ਸਹਾਰਾ ਬਣ ਕੇ ਉਭਾਰਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਸਮੁਚੇ ਸੰਤ ਸਮਾਜ ਨੂੰ ਸੰਸਥਾ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਵਿੱਚ ਵੱਖ ਵੱਖ ਸੰਪਰਦਾਵਾਂ ਅਤੇ ਸੰਸਥਾਵਾਂ ਦੇ ਆਗੂਆਂ ਮਹੰਤ ਰਾਜੂ ਦਾਸ ਜੈਤੋ, ਮਹੰਤ ਸਤਨਾਮ ਦਾਸ ਬਾਘਾ ਪੁਰਾਣਾ, ਮਹੰਤ ਸੁਖਵਿੰਦਰ ਦਾਸ ,ਮਹੰਤ ਜਗਦੇਵ ਸਿੰਘ ਲੱਗੇਆਣਾ ,ਮਹੰਤ ਸੁਖਵਿੰਦਰ ਸਿੰਘ ਕੋਟਕਪੂਰਾ , ਮਹੰਤ ਰਸ਼ਪਾਲ ਦਾਸ ਰੌਲੀ, ਮਹੰਤ ਬਲਦੇਵ ਦਾਸ ਫਰੀਦਕੋਟ, ਮਹੰਤ ਵਰਿਆਮ ਦਾਸ ਸਕੂਰ , ਮਹੰਤ ਇੰਦਰਪੁਰੀ ਜੈਤੋ , ਮਹੰਤ ਸ਼ਿਵਰਾਜ ਕਟਾਰੀਆ ਫਿਰੋਜ਼ਪੁਰ, ਸੰਤ ਜਸਵਿੰਦਰ ਸਿੰਘ, ਮਹੰਤ ਗੁਰਜੰਟ ਦਾਸ, ਮਹੰਤ ਰਾਮ ਦਾਸ ਬਠਿੰਡਾ ,ਮਹੰਤ ਕਰਮਜੀਤ ਬਾਘਾ ਪੁਰਾਣਾ, ਮਹੰਤ ਦੇਵਾਨੰਦ ਕਲਿਆਣ, ਮਹੰਤ ਸੁਖਵਿੰਦਰ ਦਾਸ, ਬਾਬਾ ਪਿਆਰਾ ਸਿੰਘ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ, ਸੁਆਮੀ ਮਹਾਕਾਲ ਜਲੰਧਰ, ਸੰਤ ਗੁਰਮੇਲ ਸਿੰਘ ਪਟਿਆਲਾ, ਦਰਸ਼ਨ ਸਿੰਘ ਮੂਲੇਵਾਲਾ ,ਮਹੰਤ ਬਲਦੇਵ ਦਾਸ, ਚੇਅਰਮੈਨ ਜਸਪਾਲ ਸਿੰਘ ਪੰਨੂ, ਗੁਰਦੇਵ ਸਿੰਘ ਸਿੱਧੂ ਬਜਰੰਗ ਭਵਨ ਮੰਦਰ ਜ਼ੀਰਾ ਆਦਿ ਹਾਜ਼ਰ ਸਨ।

Related Articles

Leave a Comment