Home ਪੰਜਾਬ ਸੰਤ ਕਬੀਰ ਕਾਲਜ ਜ਼ੀਰਾ ਵੱਲੋਂ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਸੰਤ ਕਬੀਰ ਕਾਲਜ ਜ਼ੀਰਾ ਵੱਲੋਂ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਨਸ਼ੇ ਕਰਨ ਵਾਲੇ ਵਿਅਕਤੀ ਨੂੰ ਸਮਾਜ ਦੁਤਕਾਰ ਦਿੰਦਾ ਹੈ :ਗੁਰਮੀਤ ਸਿੰਘ ਮਾਨ

by gpsingh
12 views

ਜ਼ੀਰਾ/ਫਿਰੋਜ਼ਪੁਰ 5 ਮਾਰਚ (ਗੁਰਪ੍ਰੀਤ ਸਿੰਘ ਸਿੱਧੂ)

ਸੰਤ ਕਬੀਰ ਕਾਲਜ ਜ਼ੀਰਾ ਵੱਲੋਂ ਨਸ਼ਾ ਰੋਕੂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੈਮੀਨਾਰ ਵਿੱਚ ਗੁਰਮੀਤ ਸਿੰਘ ਮਾਨ ਐੱਸ ਡੀਐਮ ਜ਼ੀਰਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ I ਉਥੇ ਕਾਲਜ਼ ਦੇ ਚੇਅਰਮੈਨ ਗੁਰਚਰਨ ਸਿੰਘ , ਡਾ ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਮਾਨ ਐੱਸ ਡੀਐਮ ਜ਼ੀਰਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਭਰਵਾਂ ਤੋਂ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਤੋਂ ਬਾਅਦ ਮਨੁੱਖੀ ਸਰੀਰ ਵਿੱਚ ਮਾੜੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ

ਅਤੇ ਸਮਾਜ ਵੱਲੋਂ ਵਿਅਕਤੀ ਦੁਤਕਾਰਿਆ ਜਾਂਦਾ ਹੈ I ਇਸ ਮੌਕੇ ਸੈਮੀਨਾਰ ਵਿੱਚ ਅਧਿਆਪਕ ਜੋਗਿੰਦਰ ਸਿੰਘ ਕੰਡਿਆਲ, ਰਾਜੇਸ਼ ਕੁਮਾਰ ਢੰਡ ਪ੍ਰਧਾਨ ਪ੍ਰੈੱਸ ਕਲੱਬ , ਗੁਰਪ੍ਰੀਤ ਸਿੰਘ ਜੱਜ ਪ੍ਰਧਾਨ ਨਗਰ ਕੌਂਸਲ ਜ਼ੀਰਾ,ਪ੍ਰਿੰਸੀਪਲ ਡਾ ਵੀਰਪਾਲ, ਸਵਰਣ ਸਿੰਘ , ਹਰਮਨਦੀਪ ਸਿੰਘ, ਪਰਮਿੰਦਰ ਸਿੰਘ, ਆਸ਼ਾ ਵਿਨਾਇਕ, ਅਰਚਨਾ, ਮਨਪ੍ਰੀਤ ਕੌਰ , ਵਰਿੰਦਾ, ਸਿਮਰਨਜੀਤ , ਹਰਪ੍ਰੀਤ ਕੌਰ ਨਵਨੀਤ ਕੌਰ , ਜਗਰੂਪ ਕੌਰ , ਗਗਨਦੀਪ ਕੌਰ , ਰਮਨਦੀਪ ਕੌਰ ਆਦਿ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਹਾਜਰ ਸਨ I

Related Articles

Leave a Comment