0
ਜ਼ੀਰਾ/ਫਿਰੋਜ਼ਪੁਰ 15 ਜੂਨ (ਜੀ ਐਸ ਸਿੱਧੂ) ਜੀਰਾ ਵਿਖੇ ਸਿਵਲ ਉਪ ਮੰਡਲ ਮਜਿਸਟਰੇਟ ਦੇ ਅਹੁਦੇ ਦਾ ਚਾਰਜ ਸੰਭਾਲਣ ਐਸਡੀਐਮ ਲਸ਼ਮਣ ਸਿੰਘ ਦਾ ਸਮਾਜ਼ ਸੇਵੀ ਸੰਸਥਾਵਾਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਬੁੱਕਿਆ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਮੋਗਾ ਜ਼ੋ ਉੱਘੇ ਸਮਾਜ ਸੇਵਕ ਵੀ ਹਨ ਨੇ ਦੱਸਿਆ ਕਿ ਐਸ ਡੀ ਐਮ ਜੀਰਾ ਉਨ੍ਹਾਂ ਦੇ ਭਰਤੀ ਹੋਏ ਸਨ ਅਤੇ ਲੰਮਾ ਸਮਾਂ ਇਕੱਠੇ ਰਹੇ ਹਨ। ਇਸ ਦੌਰਾਨ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਐਸਡੀਐਮ ਜ਼ੀਰਾ ਸ੍ਰ ਲਛਮਣ ਸਿੰਘ ਦਾ ਬੁੱਕਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਐਸਡੀਐਮ ਲਛਮਣ ਸਿੰਘ ਬਹੁਤ ਇਮਾਨਦਾਰ ਅਤੇ ਇਨਸਾਫ ਪਸੰਦ ਅਫਸਰ ਹਨ। ਇਸ ਮੌਕੇ ਐਸਡੀਐਮ ਲਸਮਣ ਸਿੰਘ ਨੇ ਕਿਹਾ ਕਿ ਉਹ ਸ਼ਹਿਰ ਦੇ ਲੋਕਾਂ ਨੂੰ ਕੋਈ ਵੀ ਮੁਸਕਲ ਨਹੀਂ ਆਉਣ ਦੇਣਗੇ ਅਤੇ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣਗੇ।
