ਲੁਧਿਆਣਾ/ਸਾਹਨੇਵਾਲ (ਸਵਰਨਜੀਤ ਗਰਚਾ)
ਲੁਧਿਆਣਾ ਵਿਖੇ ਸਾਹਨੇਵਾਲ ਡੇਹਲੋਂ ਰੋਡ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿੱਚ ਪਟਿਆਲਾ ਤੋਂ ਆਏ ਪ੍ਰਚਾਰਕ ਸ਼੍ਰੀ ਵਿਜੈ ਧੀਰ ਜੀ ਨੇ ਕਿਹਾ ਕਿ ਸੰਤਾਂ ਦੇ ਦਰਸ਼ਨ ਕਰਨ ਅਤੇ ਗੁਣਗਾਨ ਕਰਨ ਨਾਲ ਜੀਵਨ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਵਿਸ਼ੇਸ਼ ਸਤਿਸੰਗ ਦੀ ਪ੍ਰਧਾਨਗੀ ਕਰਦਿਆਂ ਪਟਿਆਲਾ ਤੋਂ ਆਏ ਪ੍ਰਚਾਰਕ ਮਹਾਤਮਾ ਸ਼੍ਰੀ ਵਿਜੈ ਧਿਰ ਜੀ ਨੇ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਦਿੰਦਿਆ ਕਿਹਾ ਕਿ ਇੰਨਸਾਨੀ ਜੀਵਨ ਵਿੱਚ ਰਹਿੰਦਿਆ ਪਰਮਾਤਮਾ ਦੀ ਜਾਣਕਾਰੀ ਬਹੁਤ ਜਰੂਰੀ ਹੈ ਜਿਹੜੀ ਸਿਰਫ ਪੂਰੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼੍ਰੀ ਵਿਜੇ ਧਿਰ ਜੀ ਨੇ ਟੂਰ ਪ੍ਰੋਗਰਾਮ ਦੌਰਾਨ ਲੁਧਿਆਣਾ, ਮੁੱਲਾਂਪੁਰ, ਜਗਰਾਓ, ਨਕੋਦਰ, ਜਲੰਧਰ, ਫਗਵਾੜਾ, ਕਰਤਾਰਪੁਰ, ਕਪੂਰਥਲਾ ਤੋਂ ਹੁੰਦੇ ਹੋਏ ਸਾਹਨੇਵਾਲ ਭਵਨ ਤੇ ਪਹੁੰਚ ਸਤਿਸੰਗ ਪ੍ਰੋਗਰਾਮ ਨੂੰ ਸਬੋਧਨ ਕੀਤਾ। ਇਹਨਾਂ ਨੇ ਕਿਹਾ ਕਿ ਇਸ ਅਨਮੋਲ ਪਲ ਨੂੰ ਮਾਨਵ ਜੀਵਨ ਦੇ ਕਲਿਆਣ ਲਈ ਜਿੰਨਾ ਜ਼ਿਆਦਾ ਹੋ ਸਕੇ ਲਗਾਉਣਾ ਚਾਹੀਦਾ ਹੈ ਤਾਂ ਕਿ ਲੋਕ ਸੁਖੀ ਰਹਿਣ। ਅੱਜ ਸਮੇਂ ਦੇ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਬ੍ਰਹਮਗਿਆਨ ਦੀ ਦਾਤ ਪ੍ਰਦਾਨ ਕਰਕੇ ਇਨਸਾਨ ਨੂੰ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਰਹੇ ਹਨ। ਅੱਗੇ ਕਿਹਾ ਕਿ ਸਾਨੂੰ ਸੇਵਾ, ਸਿਮਰਨ, ਸਤਿਸੰਗ ਬਹੁਤ ਜਰੂਰੀ ਹੈ ਸਾਨੂੰ ਜੀਵਨ ਦੀ ਜਾਂਚ ਆਉਣੀ ਚਾਹੀਦੀ ਹੈ। ਇਸ ਦੌਰਾਨ ਸੰਯੋਜਕ ਲਾਲ ਸਿੰਘ ਜੀ ਅਤੇ ਮੁੱਖੀ ਮਹਾਤਮਾ ਜਗਜੀਤ ਸਿੰਘ ਸੇਠੀ ਜੀ ਨੇ ਮਹਾਤਮਾ ਵਿਜੈ ਧਿਰ ਜੀ ਦਾ ਜੀ ਆਇਆ ਕਰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਇਸ ਸਾਹਨੇਵਾਲ ਬ੍ਰਾਂਚ ਵਿੱਚ ਪਹੁੰਚ ਚਾਰ ਚੰਦ ਲਗਾ ਦਿੱਤੇ ਇਸ ਦੇ ਨਾਲ ਹੀ ਇਸ ਬ੍ਰਾਂਚ ਦੇ ਨਾਲ ਲਗਦੇ ਦੋਰਾਹਾ, ਸਮਰਾਲਾ, ਮਾਛੀਵਾੜਾ, ਕਦੋ, ਪਾਇਲ, ਮਲੌਦ, ਡੇਹਲੋਂ ਦੀਆਂ ਬ੍ਰਾਂਚਾਂ ਦੇ ਮਹਾਪੁਰਸ਼ਾ ਨੇ ਪਹੁੰਚ ਸਤਿਸੰਗ ਵਿਚ ਭਾਗ ਲਿਆ। ਸਾਹਨੇਵਾਲ ਬ੍ਰਾਂਚ ਦੀ ਸੰਗਤ, ਰਾਮ ਨਗਰ ਮੁੰਡੀਆ, ਢੰਡਾਰੀ, ਕਨੇਚ ਅਤੇ ਲੁਧਿਆਣਾ ਤੋਂ ਵੀ ਪਹੁੰਚ ਸੰਗਤਾਂ ਨੇ ਇਸ ਸਮਾਗਮ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ਸਤਿਸੰਗ ਦੌਰਾਨ ਸੰਤਜਨਾਂ ਤੇ ਪਹੁੰਚ ਆਪਣੇ ਆਪਣੇ ਗੀਤਾਂ ਦੁਆਰਾ ਅਤੇ ਸਪੀਚ ਕਰ ਹਾਜਿਰ ਸੰਗਤਾਂ ਨੂੰ ਇਸ ਨਿਰੰਕਾਰ ਨਾਲ ਜੋੜਿਆ। ਪਹੁੰਚੀਆਂ ਸਮੂਹ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ।
