ਜ਼ੀਰਾ, 14 ਜੂਨ (ਗੁਰਪ੍ਰੀਤ ਸਿੰਘ ਸਿੱਧੂ )
ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ੀਰਾ ਵੱਲੋਂ ਪ੍ਰਧਾਨ ਵਿਜੇ ਮੋਂਗਾ ਅਤੇ ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਦੀ ਪ੍ਰਧਾਨਗੀ ਹੇਠ ਵਿਸ਼ਵ ਖੂਨਦਾਨ ਦਿਵਸ ਸਨਮਾਨ ਸਮਾਰੋਹ ਸਮਾਗਮ ਸ਼ਿਵਲਾ ਮੰਦਰ ਜ਼ੀਰਾ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਵਿਸ਼ੇਸ਼ ਮਹਿਮਾਨ ਵਜੋਂ ਆਪ ਆਗੂ ਗੁਰਪ੍ਰੀਤ ਸਿੰਘ ਜੱਜ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਬੀਤੇ ਦਿਨੀਂ ਜਹਾਜ਼ ਹਾਦਸੇ ਦੌਰਾਨ ਮਾਰੇ ਗਏ 297 ਯਾਤਰੂਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਅਤੇ ਆਪ ਆਗੂ ਗੁਰਪ੍ਰੀਤ ਸਿੰਘ ਜੱਜ ਨੇ ਖੂਨਦਾਨੀਆਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦਾ ਸਰਮਾਇਆ ਹੁੰਦੇ ਹਨ ਅਤੇ ਹਮੇਸ਼ਾ ਸਾਨੂੰ ਨੌਜਵਾਨਾ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਵਰਗੀ ਸੇਵਾ ਨਾਲ ਨਾ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ, ਸਗੋਂ ਸਮਾਜ ਵਿੱਚ ਸਕਾਰਾਤਮਕ ਸੁਨੇਹਾ ਵੀ ਪਹੁੰਚਦਾ ਹੈ। ਇਸ ਮੌਕੇ ਉਘੇ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ ਜ਼ਿਲ੍ਹਾ ਚੇਅਰਮੈਨ ਬਲੱਡ ਡੋਨੇਸ਼ਨ ਅਤੇ ਸਾਬਕਾ ਵਾਈਸ ਪ੍ਰਧਾਨ ਨਗਰ ਕੋਸਲ ਜ਼ੀਰਾ ਨੂੰ 50 ਵਾਰ ਤੋ ਵੱਧ ਖੁਨਦਾਨ ਕਰਨ ਤੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਰੀਜਨਲ ਚੇਅਰਮੈਨ ਸਤਿੰਦਰ ਸਚਦੇਵਾ, ਪ੍ਰਧਾਨ ਵਿਜੇ ਮੋਂਗਾ, ਜ਼ਿਲ੍ਹਾ ਚੇਅਰਮੈਨ ਸੁਖਦੇਵ ਬਿੱਟੂ ਵਿਜ, ਜ਼ਿਲ੍ਹਾ ਚੇਅਰਮੈਨ ਬਲੱਡ ਡੋਨੇਸ਼ਨ, ਮੋਹਿੰਦਰ ਪਾਲ ਜ਼ਿਲ੍ਹਾ ਚੇਅਰਮੈਨ ਇਨਵਾਇਰਮੈਂਟ, ਚਰਨਪ੍ਰੀਤ ਸਿੰਘ, ਗੁਰਬਖ਼ਸ਼ ਸਿੰਘ ਵਿੱਜ, ਗੁਰਪਾਲ ਜੀਰਵੀ, ਤਰਸੇਮ ਲਾਲ ਜੁਨੇਜਾ, ਪੁਸ਼ਪਿੰਦਰ ਸਿੰਘ, ਨੀਤੂ ਸ਼ਰਮਾ ਮਹਿਲਾ ਪਰਮੁੱਖ ,ਲੱਕੀ ਅਹੁਜਾ, ਓਮ ਪ੍ਰਕਾਸ਼ ਪੂਰੀ, ਜੁਗਲ ਕਿਸ਼ੋਰ, ਰਾਜੇਸ਼ ਲੱਕੀ, ਜਸਦੀਪ ਸਿੰਘ, ਰੋਹਿਤ ਜੈਨ, ਰਾਜਿੰਦਰ ਰਿੰਪਾ ਵਿੱਜ , ਦਲੀਪ ਦਾਸ ,ਰਵਿੰਦਰ ਬੇਰੀ, ਡਾ, ਹਰਦੀਪ ਸਿੰਘ, ਡਾ ਅਸ਼ੋਕ ਅਰੋੜਾ, ਚੰਦ ਅਰੋੜਾ, ਡਾ ਬੁਲਾਰ ਸਿੰਘ ਰੰਗੀ, ਡਾ ਤਨੁ ਬਿੰਦਰਾ, ਲੈਕ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕਮੇਟੀ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਨਮਾਨਿਤ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਸੰਸਥਾ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
