ਜ਼ੀਰਾ / ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ) ਅਰੋੜ ਵੰਸ਼ ਮਹਾਂ ਸਭਾ ਪੰਜਾਬ ਭਾਰਤ ਦੀ ਇਕਾਈ ਜ਼ੀਰਾ ਦੇ ਪ੍ਰਧਾਨ ਹਾਕਮ ਸਿੰਘ ਅਰੋੜਾ, ਯੂਥ ਵਿੰਗ ਪ੍ਰਧਾਨ ਚਾਂਦ ਅਰੋੜਾ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਗਰੋਵਰ ਦੀ ਅਗਵਾਈ ਹੇਠ ਇਲਾਕੇ ਦੇ ਨਾਮੀ ਵਿਦਿਅਕ ਅਦਾਰੇ ਅਬਰੋਜ਼ੀਅਲ ਪਬਲਿਕ ਸਕੂਲ ਅਵਾਣ ਰੋਡ ਜ਼ੀਰਾ ਵਿਖੇ ਪੰਛਿਆ ਦੇ ਬੈਠਣ ਲਈ ਵਿੱਢੀ ਮੁਹਿੰਮ ਤਹਿਤ ਦਰਖਤਾਂ ਬਿਲਡਿੰਗਾ ਆਦਿ ਉਪਰ ਆਲਣੇ ਲਗਾਉਣ ਸਬੰਧੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅਬਰੋਜੀਅਲ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਵਿਸ਼ੇਸ਼ ਮਹਿਮਾਨ ਵੱਜੋ ਪ੍ਰਿੰਸੀਪਲ ਤੇਜ ਸਿੰਘ ਠਾਕੁਰ , ਸੰਸਥਾ ਦੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਜੀਰਾ, ਉੱਘੇ ਸਮਾਜ ਸੇਵੀ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਕਰਮਜੀਤ ਸਿੰਘ ਕੌੜਾ, ਬਖਸ਼ੀਸ਼ ਸਿੰਘ, ਮਨਪ੍ਰੀਤ ਸਿੰਘ ਟਿੱਕਾ, ਕੁਲਦੀਪ ਸਿੰਘ, ਹਰਜੀਤ ਸਿੰਘ, ਆਦਿ ਹਾਜ਼ਰ ਸਨ। ਇਸ ਮੌਕੇ ਕੌਮੀ ਪ੍ਰਧਾਨ ਸਿੱਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁਹਿੰਮ ਇੱਕ ਸਾਲ ਲਈ ਚੱਲੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਪੰਜਾਬ ਭਰ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ । ਇਸ ਦੌਰਾਨ ਸਕੂਲ ਦੇ ਚੇਅਰਮੈਨ ਸਤਿਨਾਮ ਸਿੰਘ ਬੁੱਟਰ ਨੇ ਸਬੋਧਨ ਦੌਰਾਨ ਸੰਸਥਾ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ 101ਆਲਣੇ ਦਾਨ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਪੰਛੀਆਂ ਸਮਾਜ ਦਾ ਨਿਖੜਵਾ ਅੰਗ ਹਨ ਅਤੇ ਮਨੁੱਖ ਦਾ ਪਸ਼ੂ ਪੰਛੀ ਨਾਲ ਗਹਿਰਾ ਰਿਸ਼ਤਾ ਹੈ।
4
